Kathmandu News : 8000 ਮੀਟਰ ਉੱਚੀਆਂ 14 ਚੋਟੀਆਂ 'ਤੇ ਚੜ੍ਹਨ ਵਾਲੀ ਬਣੀ ਪਹਿਲੀ ਨੇਪਾਲੀ ਔਰਤ
Kathmandu News : ਇੰਟਰਨੈਸ਼ਨਲ ਮਾਊਂਟੇਨੀਅਰਿੰਗ ਐਂਡ ਕਲਾਈਬਿੰਗ ਫੈੱਡਰੇਸ਼ਨ ਮੁਤਾਬਕ ਦਾਵਾ ਨੇ ਬਣਾਇਆ ਨਵਾਂ ਰਿਕਾਰਡ
Kathmandu News : ਪਰਬਤਾਰੋਹੀ ਦਾਵਾ ਯਾਂਗਜੁਮ ਸ਼ੇਰਪਾ ਦੁਨੀਆਂ 'ਚ 8,000 ਮੀਟਰ ਉੱਚੀਆਂ ਸਾਰੀਆਂ 14 ਚੋਟੀਆਂ ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਬਣ ਗਈ ਹੈ। ਇੰਟਰਨੈਸ਼ਨਲ ਮਾਊਂਟੇਨੀਅਰਿੰਗ ਐਂਡ ਕਲਾਈਬਿੰਗ ਫੈੱਡਰੇਸ਼ਨ ਨੇ ਇਨ੍ਹਾਂ ਸਾਰੀਆਂ ਚੋਟੀਆਂ ਨੂੰ 8,000 ਮੀਟਰ ਤੋਂ ਵੱਧ ਉੱਚਾ ਮੰਨਿਆ ਹੈ। ਫੈੱਡਰੇਸ਼ਨ ਮੁਤਾਬਕ ਦਾਵਾ ਨੇ ਨਵਾਂ ਰਿਕਾਰਡ ਬਣਾਇਆ ਹੈ।
ਦੋਲਖਾ ਜ਼ਿਲ੍ਹੇ ਦੀ ਰਾਲੁਵਲਿੰਗ ਘਾਟੀ 'ਚ ਜਨਮੀ ਪਰਬਤਾਰੋਹੀ ਦਾਵਾ (33) ਬੁੱਧਵਾਰ ਸਵੇਰੇ ਤਿੱਬਤ 'ਚ ਸਥਿਤ ਮਾਊਂਟ ਸ਼ਿਸ਼ਾਪਾਂਗਮਾ (8.027 ਮੀਟਰ) 'ਤੇ ਸਫਲਤਾਪੂਰਵਕ ਪਹੁੰਚ ਗਈ। ਪਰਬਤਾਰੋਹੀ ਦਾਵਾ ਨੇ ਕਿਹਾ ਕਿ ਉਹ ਹੁਣ 8,000 ਮੀਟਰ ਇਸ ਤੋਂ ਵੱਧ ਉਚਾਈ ਵਾਲੀਆਂ ਸਾਰੀਆਂ 14 ਚੋਟੀਆਂ 'ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਪਰਬਤਾਰੋਹੀ ਬਣ ਗਈ ਹੈ।
(For more news apart from Dawa Yangjum becomes first Nepali woman to climb 8,000m peaks News in Punjabi, stay tuned to Rozana Spokesman)