Delhi drug bust : ਦਿੱਲੀ 'ਚ 2,000 ਕਰੋੜ ਰੁਪਏ ਦੀ ਕੋਕੀਨ ਜ਼ਬਤ, ਡਰੱਗ ਲਿਆਉਣ ਵਾਲਾ ਵਿਅਕਤੀ ਲੰਡਨ ਭੱਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਬਤ ਕੀਤੀ ਗਈ ਕੋਕੀਨ ਦਾ ਵਜ਼ਨ ਕਰੀਬ 200 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ

Delhi Police Seize Cocaine Worth Rs 2,000 crore

Drug Worth Rs 2,000 Crore Seized In Delhi : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਮੇਸ਼ ਨਗਰ ਇਲਾਕੇ 'ਚ ਛਾਪੇਮਾਰੀ ਕਰਕੇ 2000 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ , ਜੋ ਗੋਦਾਮ ਵਿੱਚ ਰੱਖੀ ਹੋਈ ਸੀ। ਜ਼ਬਤ ਕੀਤੀ ਗਈ ਕੋਕੀਨ ਦਾ ਵਜ਼ਨ ਕਰੀਬ 200 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਕੋਕੀਨ ਤਸਕਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੋਕੀਨ ਲਿਆਉਣ ਵਾਲਾ ਵਿਅਕਤੀ ਲੰਡਨ ਫਰਾਰ ਹੋ ਗਿਆ ਹੈ। ਜਿਸ ਕਾਰ 'ਚ ਕੋਕੀਨ ਲਿਆਂਦੀ ਗਈ ਸੀ, ਉਸ 'ਚ ਜੀ.ਪੀ.ਐੱਸ.ਲੱਗਿਆ ਹੋਇਆ ਸੀ। GPS ਲੋਕੇਸ਼ਨ ਨੂੰ ਟ੍ਰੈਕ ਕਰਦੇ ਹੋਏ ਪੁਲਿਸ ਰਮੇਸ਼ ਨਗਰ ਸਥਿਤ ਗੋਦਾਮ 'ਤੇ ਪਹੁੰਚੀ। 

ਜਾਣਕਾਰੀ ਅਨੁਸਾਰ ਹੁਣ ਤੱਕ ਸਪੈਸ਼ਲ ਸੈੱਲ ਕੁੱਲ 7 ਹਜ਼ਾਰ ਕਰੋੜ ਰੁਪਏ ਦੀ ਡਰੱਗ ਬਰਾਮਦ ਕਰ ਚੁੱਕੀ ਹੈ। ਡਰੱਗ ਰੈਕੇਟ ਦਾ ਅੰਤਰਰਾਸ਼ਟਰੀ ਕਨੈਕਸ਼ਨ ਵੀ ਸਾਹਮਣੇ ਆਇਆ ਹੈ। ਈਡੀ ਨੇ ਵੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਡਿਟੇਲ ਲਈ ਹੈ। ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਦੱਸ ਦੇਈਏ ਕਿ 2 ਅਕਤੂਬਰ ਨੂੰ ਦਿੱਲੀ 'ਚ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਹੋਈ ਸੀ। ਜਾਣਕਾਰੀ ਮੁਤਾਬਕ 500 ਕਿਲੋ ਤੋਂ ਜ਼ਿਆਦਾ ਕੋਕੀਨ ਬਰਾਮਦ ਹੋਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਾਰਵਾਈ ਕਰਦਿਆਂ ਇਸ ਨੂੰ ਅੰਜਾਮ ਦਿੱਤਾ ਸੀ।