Ratan Tata News: ਰਤਨ ਟਾਟਾ ਦੇ ਦਿਹਾਂਤ ’ਤੇ ਭਾਵੁਕ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Ratan Tata News: ਕਿਹਾ-ਉਹ ਸੱਤਾਧਾਰੀ ਬੰਦਿਆਂ ਅੱਗੇ ਸੱਚ ਬੋਲਣ ਦੀ ਹਿੰਮਤ ਰੱਖਦੇ ਸਨ।

Dr. Manmohan Singh was emotional on Ratan Tata's death

Dr. Manmohan Singh was emotional on Ratan Tata's death: ਭਾਰਤ ਦੇ ਮਸ਼ਹੂਰ ਕਾਰੋਬਾਰੀ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਦਿਹਾਂਤ ਹੋ ਗਿਆ। ਜਿਸ ਕਾਰਨ ਭਾਰਤ ਵਿਚ ਸੋਗ ਦੀ ਲਹਿਰ ਹੈ। ਹਰ ਕੋਈ ਆਪਣਾ ਦੁੱਖ ਪ੍ਰਗਟ ਕਰ ਰਿਹਾ ਹੈ। ਇਸ ਸੰਦਰਭ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਤਨ ਟਾਟਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਟਾਟਾ ਸੰਨਜ਼ ਦੇ ਚੇਅਰਮੈਨ ਚੰਦਰਸ਼ੇਖਰਨ ਨੂੰ ਪੱਤਰ ਲਿਖਿਆ ਹੈ। 

ਉਨ੍ਹਾਂ ਨੇ ਪੱਤਰ 'ਚ ਲਿਖਿਆ ਕਿ ਰਤਨ ਟਾਟਾ ਇਕ ਬਿਜ਼ਨੈੱਸ ਆਈਕਨ ਤੋਂ ਜ਼ਿਆਦਾ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਮਨੁੱਖਤਾ ਲਈ ਕੀਤੇ ਕੰਮਾਂ ਲਈ ਯਾਦ ਕੀਤਾ ਜਾਵੇਗਾ। ਉਹ ਸੱਤਾਧਾਰੀ ਬੰਦਿਆਂ ਅੱਗੇ ਸੱਚ ਬੋਲਣ ਦੀ ਹਿੰਮਤ ਰੱਖਦੇ ਸਨ। ਮੈਂ ਉਨ੍ਹਾਂ ਨਾਲ ਨੇੜਿਓਂ ਕੰਮ ਕੀਤਾ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।