ਪ੍ਰਵਚਨਾਂ ਤੋਂ ਬਾਅਦ ਸੀਬੀਆਈ 'ਚ ਤਾਂਤਰਿਕ ਅਤੇ ਸਪੇਰੇ ਵੀ ਆਉਣਗੇ : ਪ੍ਰਸ਼ਾਂਤ ਭੂਸ਼ਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਆਯੋਜਨ ਤੇ ਸੁਪਰੀਮ ਕੋਰਟ ਦੇ ਐਡਵੋਕੇਟ ਪ੍ਰਸ਼ਾਤ ਭੂਸ਼ਣ ਨੇ ਕਿਹਾ ਹੈ ਕਿ ਸੀਬੀਆਈ ਵਿਚ ਜਲਦ ਹੀ ਜੋਤਿਸ਼, ਤਾਂਤਰਿਕ ਅਤੇ ਸਪੇਰੇ ਵੀ ਨਜ਼ਰ ਆਉਣਗੇ।

Advocate prashant bhushan

ਨਵੀਂ ਦਿੱਲੀ, ( ਭਾਸ਼ਾ ) : ਕੇਂਦਰੀ ਜਾਂਚ ਬਿਓਰੋ ਵਿਚ ਸ਼੍ਰੀਸ਼੍ਰੀ ਰਵਿਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਵੱਲੋਂ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਆਯੋਜਨ ਤੇ ਸੁਪਰੀਮ ਕੋਰਟ ਦੇ ਐਡਵੋਕੇਟ ਪ੍ਰਸ਼ਾਤ ਭੂਸ਼ਣ ਨੇ ਕਿਹਾ ਹੈ ਕਿ ਸੀਬੀਆਈ ਵਿਚ ਜਲਦ ਹੀ ਜੋਤਿਸ਼, ਤਾਂਤਰਿਕ ਅਤੇ ਸਪੇਰੇ ਵੀ ਨਜ਼ਰ ਆਉਣਗੇ। ਦੱਸ ਦਈਏ ਕਿ ਸੀਬੀਆਈ ਵਿਚ ਸਾਕਾਰਾਤਮਕਤਾ, ਤਾਲਮੇਲ ਅਤੇ ਸਾਂਝ ਦਾ ਵਾਧਾ ਕਰਨ ਦੇ ਉਦੇਸ਼ ਹਿਤ ਸ਼੍ਰੀਸ਼੍ਰੀ ਰਵਿਸ਼ੰਕਰ ਦੀ ਸੰਸਥਾ ਵੱਲੋਂ ਤਿੰਨ ਰੋਜ਼ਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਆਯੋਜਨ ਨੂੰ ਲੈ ਕੇ ਇਕ ਟਵੀਟ ਰਾਹੀ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਸੀਬੀਆਈ ਦੇ ਨਿਰਦੇਸ਼ਕ ਅਹੁਦੇ ਤੋਂ ਆਲੋਕ ਵਰਮਾ ਨੂੰ ਹਟਾ ਕੇ ਭ੍ਰਿਸ਼ਟ ਅਧਿਕਾਰੀ ਨਾਗੇਸ਼ਵਰ ਰਾਓ ਨੂੰ ਕਾਰਜਕਾਰੀ ਨਿਰਦੇਸ਼ਕ ਬਣਾ ਦਿਤਾ ਗਿਆ। ਸੀਬੀਆਈ ਸੰਗਠਨ ਵਿਚ ਸਾਕਾਰਤਮਕਤਾ ਅਤੇ ਸਿਹਤਮੰਦ ਵਾਤਾਵਰਣ ਬਣਾਉਣ ਲਈ ਹੁਣ 'ਡਬਲ ਸ਼੍ਰੀ' ਦੀ ਕਾਰਜਸ਼ਾਲਾ ਦਾ ਆਯੋਜਨ ਕਰਵਾ ਰਹੀ ਹੈ। ਜਲਦੀ ਹੀ ਸੀਬੀਆਈ ਵਿਚ ਤਾਂਤਰਿਕ, ਜੋਤਿਸ਼ ਅਤੇ ਸਪੇਰੇ ਨਜ਼ਰ ਆਉਣਗੇ। ਸੀਬੀਆਈ ਮੁਤਾਬਕ ਇਹ ਕਾਰਜਸ਼ਾਲਾ 12 ਨਵੰਬਰ ਤੱਕ ਦਿੱਲੀ ਦੇ ਹੈਡਕੁਆਟਰ ਵਿਖੇ ਆਯੋਜਿਤ ਕੀਤੀ ਜਾਵੇਗੀ।

ਇਸ ਕਾਰਜਸ਼ਾਲਾ ਵਿਚ ਇੰਸਪੈਕਟਰ ਦੇ ਰੈਂਕ ਤੋਂ ਲੈ ਕੇ ਸੀਬੀਆਈ ਦੇ ਨਿਰਦੇਸ਼ਕ ਅਹੁੱਦੇ ਤੱਕ ਦੇ ਲਗਭਗ 150 ਅਧਿਕਾਰੀ ਸ਼ਾਮਲ ਹੋਣਗੇ। ਸੀਬੀਆਈ ਦੇ ਨਿਰਦੇਸ਼ਕ ਆਲੋਕ ਵਰਮਾ ਅਤੇ ਖਾਸ ਨਿਰਦੇਸ਼ਕ ਰਾਕੇਸ਼ ਅਸਥਾਨਾ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਨੇ ਵਰਮਾ ਅਤੇ ਅਸਥਾਨਾ ਨੂੰ ਛੁੱਟੀ ਤੇ ਭੇਜ ਦਿਤਾ ਹੈ। ਅਜਿਹਾ ਸੀਬੀਆਈ ਦੇ 55 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਕੇਂਦਰ ਨੇ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਸੀਵੀਸੀ ਤੋਂ ਮਿਲੀ ਸਿਫਾਰਸ਼ ਤੋਂ ਬਾਅਦ ਇਹ ਫੈਸਲਾ ਲਿਆ।