ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਵਿਖੇ 8.44 ਲੱਖ ਰੁਪਏ ਦਾ ਸੋਨਾ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸਟਮ ਵਿਭਾਗ ਨੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਸ਼ੁਰੂ

photo

 

ਚੰਡੀਗੜ੍ਹ - ਕਸਟਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਨੂੰ ਦੁਬਈ ਤੋਂ ਇੱਥੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਇੱਕ ਯਾਤਰੀ ਤੋਂ 8.44 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਸਟਮ ਅਧਿਕਾਰੀਆਂ ਨੇ ਯਾਤਰੀ ਨੂੰ ਉਦੋਂ ਰੋਕਿਆ ਜਦੋਂ ਉਹ 'ਗ੍ਰੀਨ ਚੈਨਲ' ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਦੋ ਟਰਾਲੀ ਬੈਗਾਂ ਦੀ ਤਲਾਸ਼ੀ ਲੈਣ 'ਤੇ 160.5 ਗ੍ਰਾਮ ਸੋਨਾ ਬਰਾਮਦ ਹੋਇਆ। ਜਾਰੀ ਬਿਆਨ ਅਨੁਸਾਰ, ਸੋਨਾ ਬੈਗ ਦੇ ਪਹੀਆਂ ਵਿੱਚ ਬਣੇ ਚਾਂਦੀ ਰੰਗੇ ਧਾਤੂ ਦੇ ਟੁਕੜਿਆਂ ਵਿੱਚ ਛੁਪਾਇਆ ਗਿਆ ਸੀ।

ਜ਼ਬਤ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ 8,44,390 ਰੁਪਏ ਹੈ। ਵਿਭਾਗ ਨੇ ਕਿਹਾ ਕਿ ਇਸ ਨੂੰ ਗ਼ੈਰ-ਕਨੂੰਨੀ ਤੌਰ 'ਤੇ ਭਾਰਤ ਵਿਚ ਆਯਾਤ ਕੀਤੇ ਜਾਣ ਕਾਰਨ ਜ਼ਬਤ ਕੀਤਾ ਗਿਆ। ਬਿਆਨ ਵਿੱਚ ਅੱਗੇ ਜਾਣਕਾਰੀ ਦਿੱਤੀ ਗਈ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ