ਮਧੇਪੁਰਾ 'ਚ ਪਤੀ ਨੇ ਗਰਭਵਤੀ ਪਤਨੀ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਮੌਤ, ਦੋਸ਼ੀ ਪਤੀ ਫਰਾਰ
ਪੁਲਿਸ ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ
ਬਿਹਾਰ: ਮਧੇਪੁਰ ਵਿਚ ਇੱਕ ਪਤੀ ਨੇ ਆਪਣੀ ਗਰਭਵਤੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਦੌਰਾਨ ਆਰੋਪੀ ਪਤੀ ਮੌਕੇ ’ਤੇ ਹੀ ਬਾਈਕ ਛੱਡ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਪਤੀ ਆਪਣੀ ਪਤਨੀ ਨੂੰ ਪੇਕੇ ਘਰ ਤੋਂ ਵਿਦਾਈ ਕਰਾ ਕੇ ਲੈ ਜਾ ਰਿਹਾ ਸੀ ਅਤੇ ਪਿੰਡ ਜਿਰਵਾ ਬਿਰੈਲੀ ਦੇ ਕੋਲ ਇਸ ਘਟਨਾ ਨੂੰ ਅੰਜਾਮ ਦਿੱਤਾ।
ਦੱਸਿਆ ਜਾ ਰਿਹਾ ਕਿ ਸ਼ੰਕਰਪੁਰ ਥਾਣਾ ਦੇ ਮੋਰਕਾਹੀ ਦੇ ਰਹਿਣ ਵਾਲੇ ਅਰੁਣ ਯਾਦਵ ਦੀ 30 ਸਾਲਾ ਪੁੱਤਰੀ ਡੇਜ਼ੀ ਕੁਮਾਰੀ ਦਾ ਵਿਆਹ ਮਧੇਪੁਰ ਨਗਰ ਦੇ ਅਧੀਨ ਪੈਂਦੇ ਪਿੰਡ ਨੌਲਖਿਆ ਦੇ ਰਹਿਣ ਵਾਲੇ ਡੋਮੀ ਕੁਮਾਰ ਉਰਫ਼ ਅਵਿਨਾਸ਼ ਕੁਮਾਰ ਦੇ ਨਾਲ ਸਾਲ 2011 ਵਿਚ ਹੋਈ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਇਕ ਲੜਕੇ ਅਤੇ ਲੜਕੀ ਹੋਏ। ਹੁਣ ਡੇਜ਼ੀ ਗਰਭਵਤੀ ਸੀ।
ਮ੍ਰਿਤਕਾ ਦੇ ਪਿਤਾ ਅਰੁਣ ਯਾਦਵ ਨੇ ਦੱਸਿਆ ਕਿ ਪੇਕੇ ਸ਼ੰਕਰਪੁਰ ਥਾਣਾ ਦੇ ਮੋਰਕਾਹੀ ਵਿਚ ਕੱਲ੍ਹ ਰਾਤ ਕਰੀਬ 8 ਵਜੇ ਉਨ੍ਹਾਂ ਦਾ ਜਵਾਈ ਡੋਮੀ ਉਨ੍ਹਾਂ ਦੀ ਧੀ ਡੇਜ਼ੀ ਕੁਮਾਰੀ ਅਤੇ ਨਾਲ ਹੀ ਦੋਹਤੀ ਨੂੰ ਵਿਦਾਈ ਕਰ ਕੇ ਆਪਣੇ ਘਰ ਨੌਲਖਿਆ ਮਧੇਪੁਰਾ ਲੈ ਜਾ ਰਿਹਾ ਸੀ। ਉਨ੍ਹਾਂ ਦੇ ਨਿਕਲਣ ਦੇ ਅੱਧਾ ਘੰਟਾ ਬਾਅਦ ਡੇਜ਼ੀ ਦੇ ਪਿਤਾ ਨੇ ਆਪਣੇ ਜੁਆਈ ਨੂੰ ਫੋਨ ਕੀਤਾ।
ਉਸ ਨੇ ਪੁੱਛਿਆ ਕਿ ਕਿੱਥੇ ਪਹੁੰਚੇ। ਜੁਆਈ ਨੇ ਫੋਨ ’ਤੇ ਗੱਲ ਕਰਨ ਦੀ ਬਜਾਏ ਫੋਨ ਡੇਜ਼ੀ ਨੂੰ ਦੇ ਦਿੱਤਾ। ਡੇਜ਼ੀ ਨੇ ਦੱਸਿਆ ਕਿ ਰਸਤੇ ਵਿਚ ਉਸ ਦੇ ਨਾਲ ਗਾਲੀ ਗਲੋਚ ਤੇ ਮਾਰ ਕੁੱਟ ਕੀ ਜਾ ਰਹੀ ਹੈ। ਬੱਚੇ ਨੂੰ ਲੈ ਜਾਓ। ਇਹ ਸੁਣ ਕੇ ਮ੍ਰਿਤਕਾ ਦਾ ਪਿਤਾ ਅਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਦੇਖਣ ਲਈ ਨਿਕਲ ਗਏ, ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾ ਜੀਰਵਾ-ਬਿਰੈਲੀ ਦੇ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਇਸ ਦੇ ਨਾਲ ਹੀ ਜਦੋਂ ਤੱਕ ਲੜਕੀ ਦੇ ਪਰਿਵਾਰਕ ਮੈਂਬਰ ਪਹੁੰਚੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਤੀ ਨੇ ਔਰਤ ਨੂੰ ਤਿੰਨ ਗੋਲੀਆਂ ਮਾਰੀਆਂ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਵਿਆਹ ਦੇ ਬਾਅਦ ਤੋਂ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਘਟਨਾ ਦੇ ਬਾਅਦ ਤੋਂ ਉਸ ਦੀ ਦੋਹਤੀ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਔਰਤ ਦੀ ਗੋਲੀ ਲੱਗਣ ਦੀ ਸੂਚਨਾ 'ਤੇ ਥਾਣਾ ਸ਼ੰਕਰਪੁਰ, ਸਿੰਘੇਸ਼ਵਰ ਥਾਣਾ ਅਤੇ ਭਰੋੜੀ ਓਪੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਥਾਣਾ ਸ਼ੰਕਰਪੁਰ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਮਧੇਪੁਰਾ ਭੇਜ ਦਿੱਤਾ।
ਘਟਨਾ ਦੇ ਸਬੰਧ ਵਿਚ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਡੇਜ਼ੀ ਅਜੇ 8 ਮਹੀਨੇ ਦੀ ਗਰਭਵਤੀ ਸੀ। ਜਿੱਥੇ ਨੌਜਵਾਨ ਦੇ ਨਾਜਾਇਜ਼ ਸਬੰਧਾਂ ਕਾਰਨ ਪਤੀ-ਪਤਨੀ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਜਿਸ ਕਾਰਨ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਮਧੇਪੁਰਾ ਦੇ ਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਕਾਤਲ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਸ ਨੇ ਕਤਲ ਦਾ ਕਾਰਨ ਨਾਜਾਇਜ਼ ਸਬੰਧਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।