ਦਿੱਲੀ ਦੇ ਲਾਲ ਕਿਲੇ ਨੇੜੇ ਵੱਡਾ ਧਮਾਕਾ, 8 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਮਾਕੇ ਕਾਰਨ ਲਾਜਪਤ ਰਾਏ ਮਾਰਕੀਟ 'ਚ ਗੱਡੀਆਂ ਨੂੰ ਲੱਗੀ ਅੱਗ

Major blast near Red Fort in Delhi, 8 dead

ਨਵੀਂ ਦਿੱਲੀ: ਦਿੱਲੀ ਦੇ ਲਾਲ ਕਿਲੇ ਨੇੜੇ ਵੱਡਾ ਧਮਾਕਾ ਹੋਇਆ ਹੈ। ਧਮਾਕੇ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 24 ਲੋਕ ਜ਼ਖਮੀ ਹੋ ਗਏ ਹਨ। ਕਈ ਕਿਲੋਮੀਟਰ ਤੱਕ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ। ਧਮਾਕੇ ਕਾਰਨ ਲਾਜਪਤ ਰਾਏ ਮਾਰਕੀਟ 'ਚ ਕਈ ਗੱਡੀਆਂ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਪੰਜ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਇਸ ਦੌਰਾਨ ਲਾਲ ਜੈਨ ਮੰਦਰ ਤੇ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ। ਦਿੱਲੀ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਧਮਾਕੇ ਮਗਰੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਏਜੰਸੀਆਂ ਵੱਲੋਂ ਮੌਕੇ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।