Delhi ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਫਲਾਈਟ ਜੀ.ਪੀ.ਐਸ. ਨਾਲ ਹੋਈ ਸੀ ਛੇੜਛਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀਤੀ ਗਈ ਜਾਂਚ ਅਤੇ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਹੋਇਆ ਖੁਲਾਸਾ

Flight GPS was tampered with at Delhi's Indira Gandhi International Airport

ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਦਿਨ ਪਹਿਲਾਂ 800 ਤੋਂ ਵੱਧ ਉਡਾਣਾਂ ’ਚ ਹੋਈ ਦੇਰੀ ਦੇ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਕੀਤੀ ਗਈ ਜਾਂਚ ਅਤੇ ਮਾਹਿਰਾਂ ਤੋਂ ਮਿਲੀ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਜੀ.ਪੀ.ਐਸ. ਯਾਨੀ ਗਲੋਬਲ ਪੋਜੀਸ਼ਨਿੰਗ ਸਿਸਟਮ ਦੇ ਸਿਗਨਲ ਨਾਲ ਛੇੜਛਾੜ ਦੀ ਸਾਜ਼ਿਸ਼ ਕੀਤੀ ਗਈ ਸੀ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 6 ਅਤੇ 7 ਨਵੰਬਰ ਦੀ ਸ਼ਾਮ ਨੂੰ ਲਗਭਗ 7 ਵਜੇ ਦੇ ਦਰਮਿਆਨ ਪਾਇਲਟਾਂ ਨੂੰ ਜੀ.ਪੀ.ਐਸ. ਤੋਂ ਫੇਕ ਸਿਗਨਲ ਮਿਲ ਰਹੇ ਸਨ। ਇਸ ਨਾਲ ਕਾਕਪਿਟ ਸਕਰੀਨ ’ਤੇ ਜਹਾਜ਼ ਦੀ ਪੁਜੀਸ਼ਨ ਹੀ ਬਦਲ ਗਈ ਅਤੇ ਇਕ ਨਕਲੀ ਤਸਵੀਰ ਸਾਹਮਣੇ ਆਉਣ ਲੱਗੀ। ਇਸ ਕਾਰਨ ਰਨਵੇਅ ਦੀ ਬਜਾਏ ਖੇਤ ਦਿਖਣ ਲੱਗੇ ਅਤੇ ਜਹਾਜ਼ ਦੀ ਉਚਾਈ ਨੂੰ ਲੈ ਕੇ ਵੀ ਭਰਮ ਦੀ ਸਥਿਤੀ ਪੈਦਾ ਹੋ ਗਈ, ਫਿਰ ਜਹਾਜ਼ਾਂ ਦੇ ਪਾਇਲਟ ਜੀ.ਪੀ.ਐਸ. ਬੇਸਡ ਆਟੋ ਮੈਸੇਜਿੰਗ ਦੀ ਬਜਾਏ ਮੈਨੂੰਅਲ ਪੁਜੀਸ਼ਨ ’ਤੇ ਸ਼ਿਫ਼ਟ ਹੋ ਗਏ।

ਜੀ.ਪੀ.ਐਸ. ’ਚ ਛੇੜਛਾੜ ਕਾਰਨ ਏਟੀਐਸ (ਏਅਰ ਟ੍ਰੈਫਿਕ ਕੰਟਰੋਲ) ਨੂੰ ਵੀ ਦੇਰ ਨਾਲ ਮੈਸੇਜ ਮਿਲਣ ਲੱਗੇ। ਅਜਿਹੇ ’ਚ ਜਹਾਜ਼ਾਂ ਨੂੰ ਦਿੱਲੀ ਏਅਰਪੋਰਟ ’ਤੇ ਲੈਂਡ ਕਰਵਾਉਣ ਦੀ ਜਗ੍ਹਾ ਜੈਪੁਰ ਅਤੇ ਆਸਪਾਸ ਦੇ ਕਈ ਹਵਾਈ ਅੱਡਿਆਂ ’ਤੇ ਡਾਇਵਰਟ ਕਰ ਦਿੱਤਾ ਗਿਆ। ਏਅਰ ਟ੍ਰੈਫਿਕ ਵਧਣ ਨਾਲ ਏਅਰ ਸਪੇਸ ’ਚ ਜਹਾਜ਼ ਦੀ ਆਪਸ ’ਚ ਦੂਰੀ ਨੂੰ ਵਧਾਇਆ ਗਿਆ ਤਾਂ ਜੋ ਕਿਸੇ ਵੀ ਵੱਡੇ ਹਾਦਸੇ ਨੂੰ ਟਾਲਿਆ ਜਾ ਸਕਿਆ।

ਜ਼ਿਕਰਯੋਗ ਹੈ ਕਿ 7 ਨੰਬਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਟੀਸੀ ਦੇ ਆਟੋਮੈਟਿਕ ਮੈਸੇਜ ਸਵਿੱਚ ਸਿਸਟਮ ’ਚ ਆਈ ਤਕਨੀਕੀ ਖਰਾਬੀ ਕਾਰਨ ਫਲਾਈਟਸ ਅਪ੍ਰੇਸ਼ਨ 12 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਤੱਕ ਪ੍ਰਭਾਵਿਤ ਰਿਹਾ। 800 ਤੋਂ ਜ਼ਿਆਦਾ ਡੋਮੈਸਟਿਕ ਅਤੇ ਅੰਤਰਰਾਸ਼ਟਰੀ ਫਲਾਈਟਸ ਦੇਰੀ ਨਾਲ ਉੱਡੀਆਂ ਜਦਕਿ 20 ਉਡਾਣਾਂ ਨੂੰ ਰੱਦ ਕਰਨਾ ਪਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਅਪ੍ਰੇਸ਼ਨ 48 ਘੰਟੇ ਤੋਂ ਬਾਅਦ ਨਾਰਮਲ ਹੋਇਆ।