ਜਾਣੋ ਟਾਇਲਟ ਵਿਚ ਕਿਉਂ ਰਹਿਣਾ ਪੈ ਰਿਹਾ ਹੈ ਆਦਿਵਾਸੀ ਮਹਿਲਾ ਨੂੰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਮਯੂਰਭੰਜ ਵਿਚ ਦੌਪਦੀ ਬੇਹਰਾ ਨਾਮ ਦੀ ਇਕ 72 ਸਾਲ ਦੀ ਇਕ ਆਦਿਵਾਸੀ ਮਹਿਲਾ ਪਿਛਲੇ ਕਰੀਬ ਤਿੰਨ ਸਾਲ ਤੋਂ ਟਾਇਲਟ ਵਿਚ ਰਹਿਣ ਲਈ ਮਜ਼ਬੂਰ ਹੈ

72 year Old

ਨਵੀਂ ਦਿੱਲੀ- ਓਡੀਸ਼ਾ ਤੋਂ ਇਕ ਮਹਿਲਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਇਹਨਾਂ ਤਸਵੀਰਾਂ ਨੂੰ ਵੀ ਦੇਖ ਕੇ ਸਭ ਹੈਰਾਨ ਹੋ ਰਹੇ ਹਨ ਅਤੇ ਕਈਆਂ ਦੇ ਦਿਲ ਪਸੀਜ ਗਏ ਹਨ। ਦਰਅਸਲ ਮਯੂਰਭੰਜ ਵਿਚ ਦੌਪਦੀ ਬੇਹਰਾ ਨਾਮ ਦੀ ਇਕ 72 ਸਾਲ ਦੀ ਇਕ ਆਦਿਵਾਸੀ ਮਹਿਲਾ ਪਿਛਲੇ ਕਰੀਬ ਤਿੰਨ ਸਾਲ ਤੋਂ ਟਾਇਲਟ ਵਿਚ ਰਹਿਣ ਲਈ ਮਜ਼ਬੂਰ ਹੈ।

ਇਥੋਂ ਤੱਕ ਕਿ ਇਹ ਮਹਿਲਾ ਟਾਇਲਟ ਵਿਚ ਹੀ ਖਾਣਾ ਪਕਾਉਂਦੀ ਹੈ। ਮਹਿਲਾ ਦੇ ਬਾਕੀ ਪਰਿਵਾਰ ਨੂੰ ਬਾਹਰ ਹੀ ਸੌਣਾ ਪੈਂਦਾ ਹੈ। ਮਹਿਲਾ ਦ ਕਹਿਣਾ ਹੈ ਕਿ ਉਸ ਨੇ ਇਹ ਮਾਮਲਾ ਸੰਬੰਧਿਤ ਵਿਭਾਗਾਂ ਨਾਲ ਵੀ ਸਾਂਝਾ ਕੀਤਾ ਸੀ ਅਤੇ ਇਹਨਾਂ ਵਿਭਾਗਾਂ ਵੱਲੋਂ ਮਹਿਲਾ ਨੂੰ ਘਰ ਵੀ ਮੁਹੱਈਆ ਕਰਵਾਣ ਦਾ ਵਾਅਦਾ ਕੀਤਾ ਗਿਆ ਸੀ। ਉੱਥੇ ਦੇ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਵਿਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਇਸ ਮਹਿਲਾ ਲਈ ਘਰ ਬਣਵਾ ਸਕਣ।

ਉਹਨਾਂ ਕਿਹਾ ਕਿ ਜਦੋਂ ਘਰ ਦੇਣ ਦੇ ਤਹਿਤ ਕੋਈ ਯੋਜਨਾ ਸਾਹਮਣੇ ਆਵੇਗੀ ਤਾਂ ਅਸੀਂ ਇਸ ਮਹਿਲਾ ਦੀ ਮਦਦ ਜ਼ਰੂਰ ਕਰਾਂਗੇ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਕੋਈ ਵੀ ਗਰੀਬ ਜਾਂ ਘਰ ਨਾ ਹੋਣ ਕਰ ਕੇ ਸੜਕਾਂ ਤੇ ਨਾ ਸੁੱਤਾ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਉਹਨਾਂ ਲਈ ਵੀ ਕੋਈ ਖਾਸ ਮਦਦ ਨਹੀਂ ਹੁੰਦੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਹਿਲਾ ਨੂੰ ਕਦੋਂ ਤੱਕ ਇਨਸਾਫ਼ ਮਿਲਦਾ ਹੈ।