ਯੋਗਰਾਜ ਸਿੰਘ ਵਿਰੁੱਧ ਹਿਮਾਚਲ 'ਚ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੋਗਰਾਜ ਵਿਰੁੱਧ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ

Yograj Singh

 ਊਨਾ - ਅਦਾਕਾਰ ਯੋਗਰਾਜ ਸਿੰਘ ਵਿਰੁੱਧ ਕਿਸਾਨ ਅੰਦੋਲਨ ਦੀ ਆੜ 'ਚ ਹਿੰਦੂ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਲਲੜੀ ਨਿਵਾਸੀ ਸੁਰਿੰਦਰ ਰਤਰਾ ਨੇ ਕਰਾਈ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਯੋਗਰਾਜ ਨੇ ਕਿਸਾਨ ਅੰਦੋਲਨ ਦੀ ਆੜ 'ਚ ਦਿੱਤੇ ਭਾਸ਼ਣ 'ਚ ਹਿੰਦੂ ਧਰਮ ਨੂੰ ਗ਼ੱਦਾਰਾਂ ਦਾ ਧਰਮ ਦੱਸਦੇ ਹੋਏ ਪੂਰੇ ਹਿੰਦੂ ਧਰਮ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਉਨ੍ਹਾਂ ਨੇ ਯੋਗਰਾਜ ਵਿਰੁੱਧ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਰਿੰਦਰ ਰਤਰਾ ਵਲੋਂ ਈਮੇਲ ਰਾਹੀਂ ਆਨਲਾਈਨ ਸ਼ਿਕਾਇਤ ਐਸ. ਐਚ. ਓ. ਹਰੋਲੀ, ਐਸ. ਪੀ. ਊਨਾ ਅਤੇ ਡੀ. ਆਈ. ਜੀ. ਸ਼ਿਮਲਾ ਕੋਲ ਕੀਤੀ ਗਈ ਹੈ। ਐਸ. ਐਚ. ਓ. ਹਰੋਲੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਸ਼ਿਕਾਇਤ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਜਾ ਰਿਹਾ ਹੈ।