ਕਰਨਾਟਕ ਵਿਧਾਨਸਭਾ 'ਚ ਗਊ ਹੱਤਿਆ ਰੋਕੂ ਬਿੱਲ ਪਾਸ, ਖੁਸ਼ੀ 'ਚ ਮੰਤਰੀ ਨੇ ਕੀਤੀ ਗਾਂ ਦੀ ਪੂਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਪਸ਼ੂ ਲਈ 50,000 ਤੋਂ 10 ਲੱਖ ਤਕ ਜ਼ੁਰਮਾਨਾ ਅਤੇ 3-7 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ।

Anti-cow slaughter Bill

ਬੈਂਗਲੁਰੂ: ਕਰਨਾਟਕ 'ਚ ਇਕ ਵਾਰ ਫਿਰ ਤੋਂ ਗਊ ਹੱਤਿਆ ਰੋਕੂ ਕਾਨੂੰਨ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਚਲ ਬੀਤੇ ਦਿਨੀ ਕਰਨਾਟਕ ਵਿਧਾਨਸਭਾ 'ਚ ਅੱਜ ਯੇਦਿਯੁਰੱਪਾ ਸਰਕਾਰ ਨੇ ਗਊ ਹੱਤਿਆ ਰੋਕੂ ਬਿੱਲ ਪਾਸ ਕਰ ਦਿੱਤਾ। ਇਸ ਦੌਰਾਨ ਸਦਨ 'ਚ ਭਾਰੀ ਹੰਗਾਮਾ ਹੋਇਆ। ਕਾਂਗਰਸ ਦੇ ਵਿਧਾਇਕ ਸਦਨ ਦੀ ਕਾਰਵਾਈ ਛੱਡ ਕੇ ਚਲੇ ਗਏ। ਉੱਥੇ ਹੀ ਬਿੱਲ ਜਦੋਂ ਸਦਨ 'ਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਸ਼ੂਪਾਲਣ ਮੰਤਰੀ ਪ੍ਰਭੂ ਚਵਹਾਣ ਨੇ ਵਿਧਾਨ ਸਭਾ ਪਰਿਸਰ 'ਚ ਗਾਂ ਦੀ ਪੂਜਾ ਕੀਤੀ। 

ਇਸ ਦੌਰਾਨ ਕਈ ਹੋਰ ਮੰਤਰੀ ਵੀ ਮੌਜੂਦ ਰਹੇ। ਕਰਨਾਟਕ ਗਊ ਹੱਤਿਆ ਰੋਕੂ ਕਾਨੂੰਨ ਤੇ ਮਵੇਸ਼ੀ ਸੁਰੱਖਿਆ ਬਿੱਲ 2020 ਦੇ ਨਾਂਅ ਤੋਂ ਜਾਣਿਆ ਜਾਣ ਵਾਲਾ ਬਿੱਲ ਸੂਬੇ 'ਚ ਗਊਹੱਤਿਆ 'ਤੇ ਪੂਰਨ ਪਾਬੰਦੀ ਲਾਉਣ ਤੇ ਤਸਕਰੀ, ਗੈਰ ਕਾਨੂੰਨੀ ਆਵਾਜਾਈ ਤੇ ਗਾਵਾਂ 'ਤੇ ਅੱਤਿਆਚਾਰ ਤੇ ਗਊਹੱਤਿਆ ਕਰਨ ਵਾਲਿਆਂ 'ਤੇ ਸਖਤ ਸਜ਼ਾ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਕਰਨਾਟਕ ਦੀ ਭਾਜਪਾ ਨੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ, ‘ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੀ ਅਗਵਾਈ ਹੇਠ ਸਾਡੀ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਰਾਹ ਤੇ ਚੱਲ ਰਹੀ ਹੈ। ਭਾਰੀ ਹੰਗਾਮੇ ਦੇ ਵਿਚ ਬਿਨਾਂ ਚਰਚਾ ਦੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ। 

ਹੁਣ ਹੋਵੇਗੀ 3-7 ਸਾਲ ਦੀ ਸਜ਼ਾ 
ਕਾਂਗਰਸ ਨੇ ਹੁਣ ਇਸ ਬਿੱਲ ਨੂੰ ਕਾਨੂੰਨਨ ਚੁਣੌਤੀ ਦੇਣ ਦੀ ਗੱਲ ਕਹੀ ਹੈ। ਇਸ ਬਿੱਲ 'ਚ ਗਊਹੱਤਿਆ ਕਰਨ 'ਤੇ ਇਕ ਪਸ਼ੂ ਲਈ 50,000 ਤੋਂ 10 ਲੱਖ ਤਕ ਜ਼ੁਰਮਾਨਾ ਅਤੇ 3-7 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਦੂਜੇ ਪ੍ਰੋਵਿਜ਼ਨ ਲਈ 3-5 ਸਾਲ ਦੀ ਸਜ਼ਾ ਤੇ 50,000 ਤੋਂ 5 ਲੱਖ ਦਾ ਜੁਰਮਾਨਾ ਹੋਵੇਗਾ।

ਪਸ਼ੂਪਾਲਣ ਮੰਤਰੀ ਪ੍ਰਭੂ ਚਵਹਾਣ ਨੇ ਇਸ ਬਿੱਲ ਨੂੰ ਪੇਸ਼ ਕੀਤਾ, ਵਿਰੋਧੀ ਧਿਰ ਦੇ ਲੀਡਰ ਸਿਧਾਰਮਈਆ ਦੇ ਅਗਵਾਈ 'ਚ ਕਾਂਗਰਸ ਵਿਧਾਇਕ ਸਦਨ ਦੇ ਵੇਲ ਤਕ ਆ ਪਹੁੰਚੇ। ਉਨ੍ਹਾਂ ਇਲਜ਼ਾਮ ਲਾਇਆ ਕਿ ਸਲਹਾਕਾਰ ਕਮੇਟੀ ਦੀ ਬੈਠਕ 'ਚ ਬਿੱਲ 'ਤੇ ਚਰਚਾ ਨਹੀਂ ਕੀਤੀ ਗਈ।