ਸਿੰਘੂ ਬਾਰਡਰ 'ਤੇ ਅੱਜ ਮੁੜ ਹੋਵੇਗੀ ਕਿਸਾਨ ਆਗੂਆਂ ਦੀ ਬੈਠਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਪਹਿਰ ਦੋ ਵਜੇ ਹੋਵੇਗੀ ਵਿਸ਼ੇਸ਼ ਬੈਠਕ

Farmer Meeting

ਨਵੀਂ ਦਿੱਲੀ: ਕਿਸਾਨੀ ਮੋਰਚੇ ਦੇ 15ਵੇਂ ਦਿਨ ਅੱਜ ਫਿਰ ਕਿਸਾਨ ਆਗੂਆਂ ਦੀ ਬੈਠਕ ਹੋਵੇਗੀ। ਇਹ ਬੈਠਕ ਸਿੰਘੂ ਬਾਰਡਰ 'ਤੇ ਦੁਪਹਿਰ ਦੋ ਵਜੇ ਕੀਤੀ ਜਾਵੇਗੀ। ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਚ ਸੋਧ ਲਈ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਬੀਤੇ ਦਿਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲ਼ਾਨ ਵੀ ਕੀਤਾ ਸੀ। ਕਿਸਾਨਾਂ ਨੇ ਅਗਲੇ ਦੌਰ ਦੀ ਗੱਲਬਾਤ ਲਈ ਅੱਜ ਹੋਣ ਵਾਲੀ ਮੀਟਿੰਗ ਲਈ ਸਰਕਾਰ ਦੇ ਸੱਦੇ ਨੂੰ ਸਵਿਕਾਰ ਨਹੀਂ ਕੀਤਾ ਹੈ।

ਅੱਜ ਸ਼ਾਮੀਂ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਨਗੇ ਖੇਤੀਬਾੜੀ ਮੰਤਰੀ

ਸੂਤਰਾਂ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੌਰਾਨ ਉਹ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਖ਼ਤਮ ਕਰਨ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕਰ ਸਕਦੇ ਹਨ।