ਹੁਣ ਕੰਗਨਾ ਨੇ ਕੀਤਾ ਮੰਦਰ ਬਣਾਉਣ ਦਾ ਐਲਾਨ, ਕਿਹਾ - ਮਾਂ ਦੁਰਗਾ ਨੇ ਮੰਦਰ ਬਣਾਉਣ ਲਈ ਮੈਨੂੰ ਚੁਣਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਂ ਇਕ ਅਜਿਹਾ ਮੰਦਰ ਬਣਾਉਣਾ ਚਾਹੁੰਦੀ ਹਾਂ, ਜੋ ਬੇਹੱਦ ਸੁੰਦਰ ਹੋਵੇਗਾ ਤੇ ਉਥੇ ਮਾਂ ਦੀ ਮਹਿਮਾ ਹੋਵੇਗੀ

Kangana Ranaut expresses her desire to build a temple, says "Maa Durga chose me to build it"

ਮੁੰਬਈ -  ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਆਪਣੇ ਟਵੀਟਸ ਰਾਹੀਂ ਉਹ ਅਕਸਰ ਸੁਰਖ਼ੀਆਂ 'ਚ ਰਹਿੰਦੀ ਹੈ। ਕਿਸਾਨ ਅੰਦੋਲਨ ਦੇ ਵਿਰੋਧ ’ਚ ਟਵੀਟ ਕਰਨ ਤੋਂ ਬਾਅਦ ਇਕ ਵਾਰ ਮੁੜ ਕੰਗਨਾ ਨੇ ਟਵੀਟ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਪਣੇ ਟਵੀਟ ’ਚ ਉਸ ਨੇ ਐਲਾਨ ਕੀਤਾ ਹੈ ਕਿ ਉਹ ਇਕ ਵਿਸ਼ਾਲ ਮੰਦਰ ਦਾ ਨਿਰਮਾਣ ਕਰਨ ਬਾਰੇ ਸੋਚ ਰਹੀ ਹੈ।

ਉਸ ਨੇ ਕਿਹਾ ਕਿ ਇਸ ਨੇਕ ਕੰਮ ਲਈ ਮਾਂ ਦੁਰਗਾ ਨੇ ਉਸ ਨੂੰ ਚੁਣਿਆ ਹੈ। ਕੰਗਨਾ ਦੀ ਇਸ ਪੋਸਟ ’ਤੇ ਲੋਕਾਂ ਨੇ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਕੰਗਨਾ ਰਣੌਤ ਨੇ ਆਪਣੀ ਇਕ ਤਸਵੀਰ ਨਾਲ ਟਵੀਟ ਕੀਤਾ ਹੈ। ਇਸ ਤਸਵੀਰ ’ਚ ਦੇਵੀ ਦੀ ਮੂਰਤੀ ਵੀ ਦਿਖਾਈ ਦੇ ਰਹੀ ਹੈ। ਕੰਗਨਾ ਨੇ ਲਿਖਿਆ, ‘ਮਾਂ ਦੁਰਗਾ ਨੇ ਮੈਨੂੰ ਆਪਣੇ ਮੰਦਰ ਦਾ ਨਿਰਮਾਣ ਕਰਨ ਲਈ ਚੁਣਿਆ ਹੈ।

ਸਾਡੇ ਪੁਰਖਾਂ ਨੇ ਸਾਡੇ ਲਈ ਜੋ ਬਣਾਇਆ ਹੈ, ਉਸ ਨੂੰ ਅਸੀਂ ਅੱਗੇ ਵਧਾਵਾਂਗੇ। ਦੇਵੀ ਮਾਂ ਬਹੁਤ ਦਿਆਲੂ ਹੈ। ਉਹ ਸਾਡੇ ਇਸ ਭਾਵ ਨੂੰ ਸਵੀਕਾਰ ਕਰੇਗੀ। ਮੈਂ ਇਕ ਅਜਿਹਾ ਮੰਦਰ ਬਣਾਉਣਾ ਚਾਹੁੰਦੀ ਹਾਂ, ਜੋ ਬੇਹੱਦ ਸੁੰਦਰ ਹੋਵੇਗਾ ਤੇ ਉਥੇ ਮਾਂ ਦੀ ਮਹਿਮਾ ਹੋਵੇਗੀ। ਇਹ ਸਾਡੀ ਸੱਭਿਅਤਾ ਲਈ ਹੋਵੇਗਾ। ਜੈ ਮਾਤਾ ਦੀ।’ ਕੰਗਨਾ ਦੀ ਇਸ ਪੋਸਟ ’ਤੇ ਹੁਣ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਹਨ।

ਕੁਝ ਲੋਕ ਜਿਥੇ ਕੰਗਨਾ ਦੇ ਇਸ ਕਦਮ ਦੀ ਤਾਰੀਫ ਕਰ ਰਹੇ ਹਨ, ਉਥੇ ਕੁਝ ਲੋਕ ਕੰਗਨਾ ’ਤੇ ਭੜਾਸ ਕੱਢ ਰਹੇ ਹਨ। ਦੱਸਣਯੋਗ ਹੈ ਕਿ ਕੰਗਨਾ ਰਣੌਤ ਕਿਸਾਨ ਅੰਦੋਲਨ ’ਤੇ ਆਪਣੇ ਟਵੀਟਸ ਨੂੰ ਲੈ ਕੇ ਚਰਚਾ ’ਚ ਰਹੀ ਸੀ। ਦਿਲਜੀਤ ਦੋਸਾਂਝ ਨਾਲ ਉਸ ਦੀ ਟਵਿਟਰ ਵਾਰ ਸੁਰਖ਼ੀਆਂ ’ਚ ਸੀ।