ਅੰਤਿਮ ਯਾਤਰਾ ‘ਤੇ ਨਿਕਲੇ ਸੀਡੀਐੱਸ ਰਾਵਤ, 17 ਤੋਪਾਂ ਤੇ 800 ਜਵਾਨ ਦੇਣਗੇ ਸਲਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਮ ਕਰੀਬ 4 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

PHOTO

 

 ਨਵੀਂ ਦਿੱਲੀ: ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਦਿੱਲੀ ਵਿੱਚ ਕੀਤਾ ਜਾਵੇਗਾ। ਸੀਡੀਐੱਸ ਰਾਵਤ ਨੂੰ 17 ਤੋਪਾਂ ਦੀ ਸਲਾਮੀ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।

 

ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਫੌਜ ਦੇ 800 ਜਵਾਨ ਸ਼ਾਮਲ ਹੋਣਗੇ। ਸ਼ਾਮ ਕਰੀਬ 4 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼੍ਰੀਲੰਕਾ, ਭੂਟਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਫੌਜੀ ਕਮਾਂਡਰ ਭਾਰਤ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। CDS ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀ ਅੰਤਿਮ ਯਾਤਰਾ ਦਿੱਲੀ ਸਥਿਤ ਉਨ੍ਹਾਂ ਦੇ ਘਰ ਤੋਂ ਰਵਾਨਾ ਹੋ ਗਈ ਹੈ।