ਇੰਡੋਨੇਸ਼ੀਆ 'ਚ ਕੋਲੇ ਦੀ ਖਾਨ 'ਚ ਧਮਾਕਾ, 10 ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰਾਂ ਨੂੰ ਜ਼ਿੰਦਾ ਬਚਾਇਆ

photo

 

ਨਵੀਂ ਦਿੱਲੀ : ਇੰਡੋਨੇਸ਼ੀਆ ਦੇ ਪੱਛਮੀ ਸੁਮਾਤਰਾ ਸੂਬੇ 'ਚ ਸ਼ੁੱਕਰਵਾਰ ਨੂੰ ਕੋਲੇ ਦੀ ਖਾਨ 'ਚ ਧਮਾਕੇ 'ਚ 10 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰਾਂ ਨੂੰ ਬਚਾ ਲਿਆ ਗਿਆ। ਸਥਾਨਕ ਖੋਜ ਅਤੇ ਬਚਾਅ ਏਜੰਸੀ ਦੇ ਬੁਲਾਰੇ ਓਕਟਾਵਿਏਂਟੋ ਨੇ ਕਿਹਾ ਕਿ 240 ਮੀਟਰ ਲੰਬੀ ਸੁਰੰਗ ਦੀ ਤਲਾਸ਼ੀ ਤੋਂ ਬਾਅਦ ਆਖਰੀ ਲਾਸ਼ ਮਿਲੀ। ਜ਼ਿਆਦਾਤਰ ਮਾਈਨਰਾਂ ਦੀ ਸੜਨ ਕਾਰਨ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਬਚਾਏ ਗਏ ਸਾਰੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਧਮਾਕਾ ਸਾਵਲੁੰਟੋ ਜ਼ਿਲ੍ਹੇ ਵਿੱਚ ਸਥਿਤ ਨਿੱਜੀ ਮਾਲਕੀ ਵਾਲੀ ਖਾਨ ਵਿੱਚ ਮੀਥੇਨ ਅਤੇ ਹੋਰ ਗੈਸਾਂ ਦੇ ਜਮ੍ਹਾਂ ਹੋਣ ਕਾਰਨ ਹੋਇਆ। ਬਚਾਅ ਕਰਮੀਆਂ ਨੇ ਪਹਿਲਾਂ ਪੱਖੇ ਲਗਾ ਕੇ ਖਾਨ ਵਿੱਚੋਂ ਗੈਸਾਂ ਨੂੰ ਬਾਹਰ ਕੱਢਿਆ ਅਤੇ ਫਿਰ ਆਪ ਅੰਦਰ ਦਾਖਲ ਹੋਏ।