ਐਨ.ਆਈ.ਏ. ਨੇ ਚਾਰ ਅੱਤਵਾਦੀਆਂ ਬਾਰੇ ਪੋਸਟਰ ਲਗਾ ਕੇ ਮੰਗੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ ਸੰਗਠਨ ਨਾਲ ਜੁੜੇ ਹਨ ਚਾਰੇ ਅੱਤਵਾਦੀ 

Image

 

ਸ਼੍ਰੀਨਗਰ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ‘ਦਿ ਰੇਜ਼ਿਸਟੈਂਸ ਫ਼ਰੰਟ’ (ਟੀ.ਆਰ.ਐਫ਼.) ਦੇ ਚਾਰ ਅੱਤਵਾਦੀਆਂ ਬਾਰੇ ਜਾਣਕਾਰੀ ਮੰਗਣ ਵਾਲੇ ਪੋਸਟਰ ਲਗਾਏ ਹਨ। ਇਹ ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ ਸੰਗਠਨ ਹੈ।

ਅਧਿਕਾਰੀਆਂ ਨੇ ਕਿਹਾ ਕਿ ਚਾਰ ਅੱਤਵਾਦੀਆਂ ਵਿੱਚੋਂ ਦੋ ਪਾਕਿਸਤਾਨੀ ਨਾਗਰਿਕ ਹਨ, ਅਤੇ ਉਹ ਭਾਰਤ ਵਿੱਚ ਹਿੰਸਾ ਨੂੰ ਅੰਜਾਮ ਦੇਣ ਲਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕੱਟੜਪੰਥੀ ਬਣਾਉਣ, ਭੜਕਾਉਣ ਅਤੇ ਭਰਤੀ ਕਰਨ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਲੋੜੀਂਦੇ ਹਨ।

ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀ ਨੇ ਚਾਰਾਂ ਅੱਤਵਾਦੀਆਂ 'ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੋਸਟਰ 'ਚ ਪਾਕਿਸਤਾਨ ਦੇ ਸਿੰਧ ਦੇ ਨਵਾਬ ਸ਼ਾਹ ਦਾ ਰਹਿਣ ਵਾਲਾ ਸਲੀਮ ਰਹਿਮਾਨੀ ਉਰਫ 'ਅਬੂ ਸਾਦ' ਅਤੇ ਕਸੂਰ ਦੇ ਸ਼ਾਂਗਮੰਗਾ ਦਾ ਰਹਿਣ ਵਾਲਾ ਸੈਫ਼ੁੱਲਾ ਸਾਜਿਦ ਜੱਟ ਅਤੇ ਉਨ੍ਹਾਂ ਦੇ ਸਥਾਨਕ ਸਹਿਯੋਗੀ ਸੱਜਾਦ ਗੁਲ, ਅਤੇ ਕੁਲਗਾਮ ਦੇ ਰੇਦਵਾਨੀ ਪਾਯੀਨ ਨਿਵਾਸੀ ਬਾਸਿਤ ਅਹਿਮਦ ਡਾਰ ਦੇ ਬਾਰੇ 'ਚ ਜਾਣਕਾਰੀ ਮੰਗੀ ਗਈ ਹੈ। 

ਐਨ.ਆਈ.ਏ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਈਮੇਲ ਪਤਾ, ਫ਼ੋਨ ਨੰਬਰ ਅਤੇ ਵਟਸਐਪ ਤੇ ਟੈਲੀਗ੍ਰਾਮ ਨੰਬਰ ਸ਼ੇਅਰ ਕਰਕੇ ਉਸ ਬਾਰੇ ਜਾਣਕਾਰੀ ਦੇਣ। ਇਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।