ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 'ਮਨ ਕੀ ਬਾਤ' ਵਾਲੇ ਭਾਸ਼ਣਾਂ ਦਾ ਸੰਗ੍ਰਹਿ ਛਾਪਣ ਨਾਂਅ 'ਤੇ ਧੋਖਾਧੜੀ ਕਰਨ ਵਾਲਾ ਪ੍ਰਕਾਸ਼ਕ ਗ੍ਰਿਫਤਾਰ
ਪੀੜਤ ਨੇ ਸੱਚ ਮੰਨ ਕੇ ਦਾਨ ਕਰ ਦਿੱਤੇ 4,001 ਰੁਪਏ
ਮੁੰਬਈ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਾਲੇ ਭਾਸ਼ਣਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਨ ਦੇ ਨਾਂਅ 'ਤੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਵਿੱਚ ਮੁੰਬਈ ਪੁਲਿਸ ਨੇ ਇੱਕ ਸਥਾਨਕ ਪ੍ਰਕਾਸ਼ਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਕ ਪੁਲਿਸ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀ ਨੇ ਸੋਸ਼ਲ ਮੀਡੀਆ 'ਤੇ ਇਸ ਸੰਬੰਧ ਵਿੱਚ ਚਿੱਠੀਆਂ ਪੋਸਟ ਕੀਤੀਆਂ, ਅਤੇ ਚਿੱਠੀਆਂ ਦੀਆਂ ਕਾਪੀਆਂ ਜਾਣੇ-ਪਛਾਣੇ ਲੋਕਾਂ ਨੂੰ ਭੇਜੀਆਂ। ਪੁਲਿਸ ਅਨੁਸਾਰ, 49 ਸਾਲਾ ਸ਼ਿਕਾਇਤਕਰਤਾ ਨੇ ਮੁਲਜ਼ਮ ਦੇ ਦਾਅਵੇ ਨੂੰ ਸੱਚ ਮੰਨ ਕੇ ਉਸ ਨੂੰ 4,001 ਰੁਪਏ ਦਾਨ ਕੀਤੇ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲ ਅਜਿਹੇ ਪ੍ਰਕਾਸ਼ਨ ਦੀ ਕੋਈ ਮਨਜ਼ੂਰੀ ਨਹੀਂ ਸੀ। ਅਧਿਕਾਰੀ ਅਨੁਸਾਰ ਉਹ ਇਹ ਦਾਅਵਾ ਕਰ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿ ਇਹ ਪੁਸਤਕ ‘ਸਾਰ ਗ੍ਰੰਥ’ ਦੇ ਨਾਂਅ ਹੇਠ ਛਾਪੀ ਜਾਵੇਗੀ, ਅਤੇ ਰਾਸ਼ਟਰਪਤੀ ਵੱਲੋਂ ਮਾਰਚ ਵਿੱਚ ਰਿਲੀਜ਼ ਕੀਤੀ ਜਾਵੇਗੀ।
ਪੀੜਤ ਦੀ ਸ਼ਿਕਾਇਤ 'ਤੇ ਉਸ ਖ਼ਿਲਾਫ਼ ਕ੍ਰਾਈਮ ਬ੍ਰਾਂਚ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।