107 ਸਾਲਾ ਬੇਬੇ ਨੇ ਰਾਹੁਲ ਲਈ ਕੀਤਾ ਕੁਮੈਂਟ, ਕਿਹਾ ਰਾਹੁਲ ਕਾਫ਼ੀ ਹੈਂਡਸਮ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ 107 ਸਾਲ ਦੀ ਫੈਨ ਨੂੰ ਗਲੇ ਲਗਾਇਆ ਹੈ। ਬੰਗਲੁਰੂ ਦੀ ਰਹਿਣ ਵਾਲੀ 107 ਸਾਲ ਦੀ ਔਰਤ ਨੇ ਆਪਣੇ ਜਨਮ ਦਿਨ ‘ਤੇ ਰਾਹੁਲ ਗਾਂਧੀ ਨਾਲ ਮਿਲਣ ਦੀ ਇੱਛਾ ਜਤਾਈ ਹੈ। ਜਦ ਔਰਤ ਨੂੰ ਪੁੱਛਿਆ ਗਿਆ ਕਿ ਉਹ ਰਾਹੁਲ ਨੂੰ ਕਿਉਂ ਮਿਲਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਰਾਹੁਲ ਕਾਫ਼ੀ ਹੈਂਡਸਮ ਹਨ।

ਇਸ ਟਵੀਟ ਵਿੱਚ ਦੀਪਾਲੀ ਨੇ ਲਿਖਿਆ ਕਿ ਜਦ ਮੈਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਨਾਨੀ ਮਾਂ ਨੇ ਕਿਹਾ ਕਿ ਰਾਹੁਲ ਗਾਂਧੀ ਹੈਂਡਸਮ ਹਨ। ਇਸ ਟਵੀਟ ਨੂੰ ਦੀਪਤੀ ਨੇ ਰਾਹੁਲ ਗਾਂਧੀ ਨੂੰ ਟੈਗ ਵੀ ਕੀਤਾ ਸੀ।