ਸੀਤਾਰਮਨ 'ਤੇ ਟਿਪਣੀ ਸਬੰਧੀ ਮਹਿਲਾ ਕਮਿਸ਼ਨ ਨੇ ਰਾਹੁਲ ਗਾਂਧੀ ਤੋਂ ਮੰਗਿਆ ਸਪੱਸ਼ਟੀਕਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੌਮੀ ਮਹਿਲਾ ਕਮਿਸ਼ਨ ਨੇ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਸਬੰਧੀ ਕਥਿਤ ਤੌਰ 'ਤੇ 'ਅਪਮਾਨਜਨਕ' ਟਿੱਪਣੀ ਕਰਨ.......

Nirmala Sitharaman

ਨਵੀਂ ਦਿੱਲੀ : ਕੌਮੀ ਮਹਿਲਾ ਕਮਿਸ਼ਨ ਨੇ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਸਬੰਧੀ ਕਥਿਤ ਤੌਰ 'ਤੇ 'ਅਪਮਾਨਜਨਕ' ਟਿੱਪਣੀ ਕਰਨ ਸਬੰੇਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਹੈ। ਗਾਂਧੀ ਨੂੰ ਜਾਰੀ ਨੋਟਿਸ ਵਿਚ ਕਮਿਸ਼ਨ ਨੇ ਮੀਡੀਆ 'ਚ ਆਈਆਂ ਖਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਬਿਆਨ 'ਨਾਰੀ ਵਿਰੋਧੀ, ਅਨੈਤਿਕ ਅਤੇ ਅਪਮਾਨਜਨਕ' ਹੈ। ਕਮਿਸ਼ਨ ਨੇ ਗਾਂਧੀ ਦੀ ਕਥਿਤ ਟਿੱਪਣੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਉਹ ਅਪਣੇ 'ਗੈਰਜ਼ਿੰਮੇਵਾਰ' ਬਿਆਨ ਸਬੰਧੀ ਸੰਤੋਖਜਨਕ ਸਪੱਸ਼ਟੀਕਰਨ ਦੇਣ। 

ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਨੇ ਰਾਜਸਥਾਨ 'ਚ ਬੁਧਵਾਰ ਨੂੰ ਇਕ ਰੈਲੀ 'ਚ ਰਾਫ਼ੇਲ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਸੀ, '56 ਇੰਚ ਦਾ ਸੀਨਾ ਰੱਖਣ ਵਾਲਾ ਚੌਕੀਦਾਰ ਭੱਜ ਗਿਆ ਅਤੇ ਇਕ ਮਹਿਲਾ ਸੀਤਾਰਮਨ ਜੀ ਨੂੰ ਕਿਹਾ ਕਿ ਮੇਰਾ ਬਚਾਅ ਕਰੋ। ਮੈਂ ਅਪਣਾ ਬਚਾਅ ਨਹੀਂ ਕਰ ਸਕਦਾ, ਮੇਰਾ ਬਚਾਅ ਕਰੋ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਦੇ ਇਸ ਬਿਆਨ ਨੂੰ ਸਾਰੀਆਂ ਔਰਤਾਂ ਦੀ ਬੇਇੱਜ਼ਤੀ ਕਰਾਰ ਦਿਤਾ ਹੈ। ਕਾਂਗਰਸ ਨੇ ਮਹਿਲਾ ਕਮਿਸ਼ਨ ਦੇ ਨੋਟਿਸ ਨੂੰ 'ਰਾਜਨੀਤੀ ਤੋਂ ਪ੍ਰੇਰਿਤ' ਦਸਿਆ। ਪਾਰਟੀ ਨੇ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਸੋਨੀਆ ਗਾਂਧੀ ਬਾਰੇ ਇਕ ਕਥਿਤ ਟਿੱਪਣੀ ਕੀਤੀ ਸੀ

ਤਾਂ ਉਨ੍ਹਾਂ  ਨੂੰ ਕਮਿਸ਼ਨ ਨੇ ਨੋਟਿਸ ਕਿਉਂ ਨਹੀਂ ਦਿਤਾ ਸੀ? ਪਾਰਟੀ ਦੇ ਸੀਨੀਅਰ ਨੇਤਾ ਅਨੰਦ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੀ ਮਹਿਲਾ ਕਮਿਸ਼ਨ ਉਸ ਸਮੇਂ ਸੁੱਤਾ ਹੋਇਆ ਸੀ ਜਦੋਂ ਵਿਧਾਨ ਸੀਤਾਰਮਨ 'ਤੇ ਟਿਪਣੀ ਸਬੰਧੀ ਮਹਿਲਾ ਕਮਿਸ਼ਨ ਨੇ ਰਾਹੁਲ ਗਾਂਧੀ ਤੋਂ ਮੰਗਿਆ ਸਪੱਸ਼ਟੀਕਰਨ ਸਭਾ ਚੋਣਾਂ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਅਹੁਦੇ ਦੀ ਸੀਮਾਂ ਪਾਰ ਕਰਦਿਆਂ ਸੋਨੀਆਂ ਗਾਂਧੀ ਜੀ ਬਾਰੇ ਇਕ ਟਿੱਪਣੀ ਕੀਤੀ ਸੀ। ਉਹ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦੇ ਹਨ ਉਹ ਠੀਕ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਪ੍ਰਧਾਨ ਮੰਤਰੀ ਅਹੁਦੇ ਨੂੰ ਸ਼ੋਭਾ ਨਹੀਂ ਦਿੰਦੀਆਂ।   (ਪੀਟੀਆਈ)