ਨਵੇਂ ਫ਼ੌਜ ਮੁੱਖੀ ਨੇ ਆਪਣੀ ਪਹਿਲੀ ਹੀ ਪ੍ਰੈਸ ਕਾਨਫਰੰਸ ਵਿਚ POK ਬਾਰੇ ਦਿੱਤਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਨਰਲ ਮਨੋਜ ਮੁਕੁੰਦ ਨਰਵਾਣੇ ਨੇ 31 ਦਸੰਬਰ ਨੂੰ ਥਲ ਸੈਨਾ ਦਾ ਅਹੁਦਾ ਸੰਭਾਲਿਆ ਸੀ

File Photo

ਨਵੀਂ ਦਿੱਲੀ : ਭਾਰਤ ਦੇ ਨਵੇਂ ਫ਼ੌਜ ਮੁੱਖੀ ਬਣੇ ਮਨੋਜ ਮੁਕੁੰਦ ਨਰਵਣੇ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿਚ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਹੈ ਕਿ ਪੀਓਕੇ ਭਾਰਤ ਦਾ ਹਿੱਸਾ ਹੈ ਜੇਕਰ ਸਰਕਾਰ ਹੁਕਮ ਦੇਵੇਗੀ ਤਾਂ ਪੀਓਕੇ 'ਚ ਕਾਰਵਾਈ ਕਰਾਂਗੇ।

ਉਨ੍ਹਾਂ ਨੇ ਕਾਨਫਰੰਸ ਦੌਰਾਨ ਕਿਹਾ ਕਿ ਭਾਰਤੀ ਸੰਸਦ ਨੇ ਪੀਓਕੇ ਨੂੰ ਆਪਣਾ ਹਿੱਸਾ ਮੰਨਿਆ ਹੈ ਅਤੇ ਪੂਰਾ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਫ਼ੌਜ ਮੁੱਖੀ ਨੇ ਦੱਸਿਆ ਕਿ ਪਾਕਿਸਤਾਨ ਅਤੇ ਚੀਨ ਸਰਹੱਦ 'ਤੇ ਇਕੱਠੀ ਨਜ਼ਰ ਰੱਖਣ ਦਾ ਜ਼ਰੂਰਤ ਹੈ। ਫੌਜ ਮੁੱਖੀ ਨੇ ਕਿਹਾ ਕਿ ਭਵਿੱਖ ਦੀ ਤਿਆਰੀ ਦੇ ਲਈ ਵਧੀਆ ਟ੍ਰੇਨਿੰਦ ਦੀ ਜਰੂਰਤ ਹੈ ਅਤੇ ਯੁੱਧ ਦੇ ਲਈ ਫ਼ੌਜ ਨੂੰ ਤਿਆਰ ਕਰਨਾ ਹੋਵੇਗਾ। ਫ਼ੌਜ ਮੁੱਖੀ ਨਰਵਣੇ ਅਨੁਸਾਰ ਸੈਨਾ ਬਦਲਾਅ ਦੀ ਦਿਸ਼ਾ ਵੱਲ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਦਲਾਅ ਦੀ ਪ੍ਰਕਿਰਿਆ ਵਿਚ ਸੱਭ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਦੇਸ਼ ਦੀ ਅਖੰਡਤਾ ਅਤੇ ਸਰਹੱਦ ਦੀ ਰੱਖਿਆ ਕਰਨਾ ਫ਼ੌਜ ਦਾ ਫ਼ਰਜ਼ ਹੈ।

ਫ਼ੌਜ ਮੁੱਖੀ ਨੇ ਕਿਹਾ ਕਿ ਚੀਫ਼ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਅਤੇ ਮਿਲਟਰੀ ਮਾਮਲੇ ਦੇ ਵਿਭਾਗ ਦਾ ਨਿਰਮਾਣ ਏਕੀਕਰਨ ਦੀ ਦਿਸ਼ਾ ਵਿਚ ਇਕ ਬਹੁਤ ਵੱਡਾ ਕਦਮ ਹੈ ਅਤੇ ਅਸੀ ਆਪਣੇ ਵੱਲੋਂ ਇਹ ਸੁਨਿਸ਼ਚਿਤ ਕਰਾਂਗੇ ਕਿ ਇਹ ਸਫ਼ਲ ਹੋਵੇ। ਦੱਸ ਦਈਏ ਕਿ ਸਾਬਕਾ ਫ਼ੌਜ ਮੁੱਖੀ ਜਨਰਲ ਬਿਪਿਨ ਰਾਵਤ ਪਹਿਲੇ ਸੀਡੀਐਸ ਬਣੇ ਹਨ। ਉਨ੍ਹਾਂ ਨੇ 1 ਜਨਵਰੀ ਤੋਂ ਸੀਡੀਐਸ ਦੇ ਤੌਰ 'ਤੇ ਕਾਰਜਕਾਲ ਸੰਭਾਲਿਆ ਹੈ।

ਜਨਰਲ ਮਨੋਜ ਮੁਕੁੰਦ ਨਰਵਾਣੇ ਨੇ 31 ਦਸੰਬਰ ਨੂੰ ਥਲ ਸੈਨਾ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਜਨਰਲ ਨਰਵਾਨੇ ਭਾਰਤੀ ਸੈਨਾ ਦੇ ਉੱਪ-ਪ੍ਰਧਾਨ ਦੇ ਰੂਪ ਵਿਚ ਸੇਵਾ ਦੇ ਰਹੇ ਸਨ। ਉਹ ਫੋਰਸ ਦੇ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ ਜਿਸ ਦੀ ਜਿੰਮੇਵਾਰੀ ਭਾਰਤ ਦੀ ਚੀਨ ਨਾਲ ਲੱਗਦੀ  4,000 ਕਿਲੋਮੀਟਰ ਸਰਹੱਦ ਦੀ ਦੇਖਭਾਲ ਕਰਨਾ ਹੈ।