ਜੇਕਰ ਨਹੀਂ ਮੰਨੀਆਂ ਮੰਗਾਂ 'ਤੇ ਪਰੇਡ ਵਿਚ ਇੱਕ ਪਾਸੇ ਟੈਂਕ ਤੇ ਦੂਜੇ ਪਾਸੇ ਟ੍ਰੈਕਟਰ: ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

"ਟੈਂਕ ਸੱਜੇ ਪਾਸੇ ਚੱਲੇਗਾ, ਤਾਂ ਫਿਰ ਖੱਬੇ ਪਾਸੇ ਟ੍ਰੈਕਟਰ"। 

Rakesh Tikait

ਬਾਗਪਤ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਹੁਣ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਵੱਡਾ ਟ੍ਰੈਕਟਰ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ,  "ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣਗੇ"। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਬਾਗਪਤ ਦਿੱਲੀ-ਸਹਾਰਨਪੁਰ ਰਾਜਮਾਰਗ ’ਤੇ ਹੋਏ ਕਿਸਾਨ ਹੜਤਾਲ ਵਿੱਚ ਸ਼ਾਮਲ ਹੋਏ।

ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਰੇਡ ਦੌਰਾਨ "ਟੈਂਕ ਸੱਜੇ ਪਾਸੇ ਚੱਲੇਗਾ, ਤਾਂ ਫਿਰ ਖੱਬੇ ਪਾਸੇ ਟ੍ਰੈਕਟਰ"।

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਹੱਥਾਂ ਵਿੱਚ ਤਿਰੰਗੇ ਲੈ ਕੇ ਚੱਲਣਗੇ ... ਵੇਖਾਂਗੇ ਕੀ ਕੌਮੀ ਗੀਤ ਗਾਉਂਦੇ ਹੋਏ ਕੌਣ ਇਸ ਦੇਸ਼ ਵਿੱਚ ਤਿਰੰਗੇ 'ਤੇ ਗੌਲੀ ਚਲਾਏਗਾ। ਉਨ੍ਹਾਂ ਨੇ ਅੱਗੇ ਕਿਹਾ, "ਸਾਡਾ ਟ੍ਰੈਕਟਰ ਵੀ ਦਿੱਲੀ ਦੀਆਂ ਚਮਕਦਾਰ ਸੜਕਾਂ 'ਤੇ ਚੱਲੇਗਾ, ਜੋ ਸਿਰਫ ਖੇਤਾਂ ਵਿਚ ਚਲਦਾ ਆ ਰਿਹਾ ਹੈ। ਕਿਸਾਨਾਂ ਦੇ ਟ੍ਰੈਕਟਰ ਤਿਰੰਗੇ ਨਾਲ ਦਿੱਲੀ ਦੀਆਂ ਸੜਕਾਂ 'ਤੇ ਚੱਲਣਗੇ।"