ਹਰਿਆਣਾ : 26 ਜਨਵਰੀ ਨੂੰ ਕੋਈ ਵੀ ਮੰਤਰੀ ਨਹੀਂ ਸਗੋਂ ਜ਼ਿਲ੍ਹਿਆਂ ਦੇ DC ਲਹਿਰਾਉਣਗੇ ਝੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਦੇ ਕਿਸੇ ਵੀ ਮੰਤਰੀ ਨੇ ਝੰਡਾ ਲਹਿਰਾਉਣ ਲਈ 26 ਜਨਵਰੀ ਨੂੰ ਇੱਥੇ ਆਉਣ ਦੀ ਹਿੰਮਤ ਨਹੀਂ ਹੋ ਰਹੀ

flag

ਜੀਂਦ: ਹਰਿਆਣਾ ਵਿੱਚ ਪਹਿਲੀ ਵਾਰ 26 ਜਨਵਰੀ ਮੌਕੇ ਜੀਂਦ ਸਣੇ 8 ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ‘ਚ ਕੋਈ ਮੰਤਰੀ ਨਹੀਂ ਸਗੋਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜੀਂਦ ਦੇ ਟੋਲ ਪਲਾਜ਼ਾ 'ਤੇ ਧਰਨੇ 'ਤੇ ਬੈਠੇ ਹਨ। ਧਰਨੇ ਤੇ ਬੈਠੇ ਕਿਸਾਨਾਂ ਨੇ ਕਿਹਾ, ਸਰਕਾਰ ਕਿਸਾਨਾਂ ਤੋਂ ਡਰ ਗਈ ਹੈ। ਇਸੇ ਲਈ ਜੀਂਦ ਸਮੇਤ ਸਿਰਫ 8 ਜ਼ਿਲ੍ਹਿਆਂ ‘ਚ ਕੋਈ ਮੰਤਰੀ ਨਹੀਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ।"

ਕਿਸਾਨਾਂ ਦਾ ਕਹਿਣਾ ਹੈ ਕਿ ਇੱਥੋਂ 4-4 ਵਿਧਾਇਕ ਸਰਕਾਰ ਵਿੱਚ ਭਾਈਵਾਲ ਹਨ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਖ਼ੁਦ ਜੀਂਦ ਦੇ ਉਚਾਨਾ ਤੋਂ ਵਿਧਾਇਕ ਹਨ। ਇਸ ਦੇ ਬਾਵਜੂਦ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਝੰਡਾ ਲਹਿਰਾਉਣ ਲਈ 26 ਜਨਵਰੀ ਨੂੰ ਇੱਥੇ ਆਉਣ ਦੀ ਹਿੰਮਤ ਨਹੀਂ।

ਕਿਸਾਨਾਂ ਦੇ ਡਰ ਕਾਰਨ ਕੋਈ ਵੀ ਵਿਧਾਇਕ ਜਾਂ ਮੰਤਰੀ ਇੱਥੇ ਝੰਡਾ ਲਹਿਰਾਉਣ ਨਹੀਂ ਆ ਰਿਹਾ, ਇਸ ਲਈ ਇੱਥੇ ਡੀਸੀ ਨੂੰ ਇਹ ਜਿੰਮਾ ਸੌਂਪਿਆ ਗਿਆ ਹੈ।