ਜੰਮੂ-ਕਸ਼ਮੀਰ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ, ਸੁਰੱਖਿਆ ਬਲਾਂ ਨੇ ਆਈਈਡੀ ਨੂੰ ਕੀਤਾ ਬੇਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤਰ 'ਚ ਪਈ ਸ਼ੱਕੀ ਵਸਤੂ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਇਹ ਸ਼ੱਕੀ ਚੀਜ਼ ਅਸਲ 'ਚ ਇਕ ਆਈਈਡੀ ਸੀ

BSF

ਜੰਮੂ: ਜੰਮੂ ਦੇ ਪੁੰਛ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਵੱਡੀ ਵਾਰਦਾਤ ਨੂੰ ਟਾਲਦੇ ਹੋਏ ਵੱਡੀ ਮਾਤਰਾ 'ਚ ਵਿਸਫੋਟਕਾਂ ਨੂੰ ਨਾਕਾਮ ਕਾਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸੁਰੱਖਿਆ ਬਲਾਂ ਨੇ ਪੁੰਛ ਦੇ ਮੇਂਢਰ ਖੇਤਰ ਵਿੱਚ ਢਾਈ ਕਿੱਲੋ ਦੇ ਆਈਈਡੀ ਨੂੰ ਬੇਅਸਰ ਕਰ ਦਿੱਤਾ। ਬੀਤੇ ਦਿਨੀ ਜੰਮੂ ਪੁਲਿਸ ਦੇ ਅਨੁਸਾਰ ਪੁੰਛ ਜ਼ਿਲੇ ਦੀ ਤਹਿਸੀਲ ਮੇਂਢਰ ਵਿੱਚ ਐਤਵਾਰ ਸਵੇਰੇ, ਸੈਨਾ ਅਤੇ ਪੁਲਿਸ ਨੂੰ ਇੱਕ ਸੂਚਨਾ ਮਿਲੀ ਕਿ ਨਾਲ ਲਗਦੇ ਗੋਲਡ ਖੇਤਰ ਵਿੱਚ ਸੜਕ 'ਤੇ ਇੱਕ ਸ਼ੱਕੀ ਚੀਜ਼ ਮਿਲੀ ਹੈ। ਇਸ ਤੋਂ ਬਾਅਦ ਫੌਜ ਅਤੇ ਪੁਲਿਸ ਨੇ ਪੂਰੇ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ।

ਇਸ ਸਰਚ ਅਭਿਆਨ ਦੌਰਾਨ ਦੋਵਾਂ ਖੇਤਰਾਂ ਤੋਂ ਆ ਰਹੇ ਹਾਈਵੇਅ 'ਤੇ ਟ੍ਰੈਫਿਕ ਰੋਕਿਆ ਗਿਆ। ਖੇਤਰ 'ਚ ਪਈ ਸ਼ੱਕੀ ਵਸਤੂ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਇਹ ਸ਼ੱਕੀ ਚੀਜ਼ ਅਸਲ 'ਚ ਇਕ ਆਈਈਡੀ ਸੀ, ਜਿਸ ਨੂੰ ਅੱਤਵਾਦੀਆਂ ਨੇ ਇਕ ਘਟਨਾ ਨੂੰ ਅੰਜਾਮ ਦੇਣ ਲਈ ਇਥੇ ਲਾਇਆ ਸੀ। ਜਿਵੇਂ ਹੀ ਆਈਈਡੀ ਨੂੰ ਜਾਣਕਾਰੀ ਮਿਲੀ, ਫੌਜ ਦੇ ਬੰਬ ਨਿਪਟਾਰੇ ਦੀ ਟੁਕੜੀ ਨੇ ਇਸ ਨੂੰ ਨਾਕਾਮ ਕਰ ਦਿੱਤਾ।