CBI ਵਲੋਂ ਵੱਡਾ ਖੁਲਾਸਾ- ਇੰਜਨੀਅਰ ਨੇ 70 ਤੋਂ ਵੱਧ ਬੱਚਿਆਂ ਦਾ ਕੀਤਾ ਜਿਨਸੀ ਸ਼ੋਸ਼ਣ,HIV ਹੋਣ ਦਾ ਸ਼ੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਏਮਜ਼ ਵਿੱਚ ਅੱਠ ਡਾਕਟਰਾਂ ਦੀ ਟੀਮ ਰਾਮਭਵਨ ਦੇ ਮਾਨਸਿਕ, ਐੱਚਆਈਵੀ ਅਤੇ ਪੀਡੋਫਾਈਲ ਟੈਸਟ ਕਰਵਾ ਰਹੀ ਹੈ।

UP Junior Engineer

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬਾਂਦਾ ’ਚ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਸੀਬੀਆਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਿੰਚਾਈ ਵਿਭਾਗ ਦੇ ਜੂਨੀਅਰ ਇੰਜੀਨੀਅਰ ਰਾਮਭਵਨ ਨੇ 70 ਤੋਂ ਵੱਧ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕੀਤਾ। ਇਹ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਵੀ ਐੱਚਆਈਵੀ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਸਮੇਂ ਮੁਲਜ਼ਮ ਜੂਨੀਅਰ ਇੰਜੀਨੀਅਰ ਰਾਮਭਵਨ ਦੇ ਟੈਸਟ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਕਰਵਾਏ ਜਾ ਰਹੇ ਹਨ। ਦਿੱਲੀ ਏਮਜ਼ ਵਿੱਚ ਅੱਠ ਡਾਕਟਰਾਂ ਦੀ ਟੀਮ ਰਾਮਭਵਨ ਦੇ ਮਾਨਸਿਕ, ਐੱਚਆਈਵੀ ਅਤੇ ਪੀਡੋਫਾਈਲ ਟੈਸਟ ਕਰਵਾ ਰਹੀ ਹੈ।

ਸੀਬੀਆਈ ਦੀ ਜਾਂਚ ਤੋਂ ਸਾਹਮਣੇ ਆਇਆ ਕਿ  ਰਾਮਭਵਨ ਨੇ ਚਾਰ ਸਾਲ ਦੇ ਬੱਚਿਆਂ ਤੋਂ ਲੈ ਕੇ 22 ਸਾਲ ਤੱਕ ਦੇ ਨੌਜਵਾਨਾਂ ਨਾਲ ਜਿਨਸੀ ਸਬੰਧ ਕਾਇਮ ਕੀਤੇ। ਰਾਮਭਵਨ ਨੇ ਆਪਣੇ ਰਿਸ਼ਤੇਦਾਰਾਂ ਤੱਕ ਦੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ। ਬੀਤੀ 29 ਦਸੰਬਰ ਨੂੰ ਸੀਬੀਆਈ ਨੇ ਰਾਮਭਵਨ ਦੀ ਪਤਨੀ ਦੁਰਗਾਵਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਸ ਉੱਤੇ ਬਾਲਾਂ ਦੇ ਜਿਨਸੀ ਸ਼ੋਸ਼ਣ ਕਰਵਾਉਣ ਵਿੱਚ ਮਦਦ ਕਰਨ ਤੇ ਇਸ ਸੰਗੀਨ ਅਪਰਾਧ ਨੂੰ ਲੁਕਾਉਣ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦੇ ਦੋਸ਼ ਹਨ।

ਕਿਉਂ ਕੀਤਾ ਗ੍ਰਿਫ਼ਤਾਰ 
ਸੀਬੀਆਈ ਨੇ ਕਈ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਕਥਿਤ ਮਾਮਲੇ ਤੇ ਉਨ੍ਹਾਂ ਦੀਆਂ ਅਸ਼ਲੀਲ ਵਿਡੀਓਜ਼ ਤੇ ਫ਼ੋਟੋਆਂ ਪੋਰਨ ਵੈੱਬਸਾਈਟਾਂ ਨੂੰ ਵੇਚਣ ਦੇ ਮਾਮਲੇ ’ਚ ਰਾਮਭਵਨ ਨੂੰ ਪਿਛਲੇ ਵਰ੍ਹੇ 16 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਇਹ ਸਭ ਅਪਰਾਧ ਕਰਦਾ ਰਿਹਾ ਹੈ।