ਕਿਸਾਨਾਂ ਨੇ ਟ੍ਰੈਕਟਰ ਮਾਰਚ’ ਦੀ ਖਿੱਚੀ ਤਿਆਰੀ, ਸਰਕਾਰ ਨੂੰ ਆਪਣੀ ਤਾਕਤ ਦਾ ਕਰਵਾਉਣਗੇ ਅਹਿਸਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

30 ਵਰ੍ਹੇ ਪਹਿਲਾਂ ਉਨ੍ਹਾਂ ਦੇ ਆਗੂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ’ਚ ਬਿਗਲ ਵਜਾਇਆ ਸੀ।

farmer tractor rally

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵਿਚਕਾਰ ਅੱਜ ਅੰਦੋਲਨਕਾਰੀ ਕਿਸਾਨ ਹੁਣ ਪੂਰੇ ਜ਼ੋਰ-ਸ਼ੋਰ ਨਾਲ 26 ਜਨਵਰੀ ਦੇ ‘ਟ੍ਰੈਕਟਰ ਮਾਰਚ’ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਹਰਿਆਣਾ ਦੇ ਵੱਖੋ-ਵੱਖਰੇ ਹਿੱਸਿਆਂ ’ਚ ਵੱਡੇ ਪੱਧਰ ਉੱਤੇ ਤਿਆਰੀਆਂ ਜਾਰੀ ਹਨ। ਟੀਕਰੀ ਬਾਰਡਰ ’ਤੇ ਲਗਾਤਾਰ ਟ੍ਰੈਕਟਰਾਂ ਦਾ ਪੁੱਜਣਾ ਜਾਰੀ ਹੈ। 

ਬੀਤੇ ਦਿਨ ਦੀ ਰਿਪੋਰਟ ਦੇ ਮੁਤਾਬਿਕ  ਲਗਪਗ 3,000 ਹੋਰ ਟ੍ਰੈਕਟਰ ਜੀਂਦ ਤੋਂ ਇੱਥੇ ਪੁੱਜੇ। ਭਾਰਤੀ ਕਿਸਾਨ ਯੂਨੀਅਨ (ਅਰਾਜਨੀਤਕ) ਦੇ ਆਗੂ ਰਾਮਰਾਜੀ ਧੁਲ ਨੇ ਦੱਸਿਆ, " 30 ਵਰ੍ਹੇ ਪਹਿਲਾਂ ਉਨ੍ਹਾਂ ਦੇ ਆਗੂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ’ਚ ਬਿਗਲ ਵਜਾਇਆ ਸੀ। ਇੱਕ ਵਾਰ ਫਿਰ ਕਿਸਾਨਾਂ ਸਾਹਵੇਂ ਉਹੋ ਜਿਹੀ ਚੁਣੌਤੀ ਹੈ। ਆਉਂਦੀ 26 ਜਨਵਰੀ ਨੂੰ ਕਿਸਾਨ ਹੁਣ ਸਰਕਾਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਗੇ।"

ਕਿਸਾਨ ਆਗੂਆਂ ਦਾ ਦਾਅਵਾ
 26 ਜਨਵਰੀ ਨੂੰ 50 ਹਜ਼ਾਰ ਦੇ ਲਗਪਗ ਟ੍ਰੈਕਟਰ ਪਰੇਡ ’ਚ ਸ਼ਾਮਲ ਹੋਣਗੇ। ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ’ਚ ਔਰਤਾਂ ਤੇ ਮਜ਼ਦੂਰਾਂ ਦੇ ਜੱਥੇ ਟੀਕਰੀ ਬਾਰਡਰ ’ਤੇ ਪੁੱਜ ਕੇ ਕਿਸਾਨਾਂ ਦੇ ਨਾਲ-ਨਾਲ ਆਪਣੀ ਆਵਾਜ਼ ਵੀ ਬੁਲੰਦ ਕਰ ਰਹੇ ਹਨ।