ਦਿੱਲੀ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

-ਸਾਰੇ ਨਿੱਜੀ ਦਫ਼ਤਰਾਂ ਨੂੰ ਬੰਦ ਕਰਕੇ ਘਰ ਤੋਂ ਕੰਮ ਕਰਨ ਦੇ ਹੁਕਮ 

Government issues new instructions in view of rising corona cases in Delhi

ਨਵੀਂ ਦਿੱਲੀ : ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਥਾਰਟੀ ਵਲੋਂ ਜਾਰੀ ਇਨ੍ਹਾਂ ਹੁਕਮਾਂ ਤਹਿਤ ਸਾਰੇ ਨਿੱਜੀ ਦਫ਼ਤਰ ਬੰਦ ਕੀਤੇ ਜਾਣਗੇ ਅਤੇ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।

ਹਾਲਾਂਕਿ ਪ੍ਰਾਈਵੇਟ ਬੈਂਕ,ਜ਼ਰੂਰੀ ਸੇਵਾਵਾਂ,ਦਵਾਈਆਂ ਬਣਾਉਣ ਅਤੇ ਵੇਚਣ ਵਾਲਿਆਂ ਕੰਪਨੀਆਂ ਅਤੇ ਬੀਮਾ ਕੰਪਨੀਆਂ ਨੂੰ ਛੋਟ ਦਿਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਬਾਰ ਅਤੇ ਰੈਸਟੋਰੈਂਟ ਵੀ ਬੰਦ ਕਰ ਦਿਤੇ ਗਏ ਹਨ। 

ਦੱਸ ਦੇਈਏ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਕੀ ਸਾਰੇ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਦੇ ਹੁਕਮ ਦਿਤੇ ਗਏ ਹਨ। ਡੀ.ਡੀ.ਐੱਮ.ਏ. ਵਲੋਂ ਜਾਰੀ ਗਾਈਡਲਾਈਨਜ਼ ਅਨੁਸਾਰ ਸਰਕਾਰੀ ਦਫ਼ਤਰ 'ਚ ਘਰੋਂ ਕੰਮ ਕਰਨ ਦੀ ਮਨਜ਼ੂਰੀ ਪਹਿਲਾਂ ਤੋਂ ਹੈ। ਇਹ ਵੀ ਦੱਸਣਯੋਗ ਹੈ ਕਿ ਪਹਿਲਾਂ 50 ਫ਼ੀ ਸਦੀ ਮੁਲਾਜ਼ਮਾਂ ਨਾਲ ਨਿੱਜੀ ਦਫ਼ਤਰ ਚਲਾਉਣ ਦੀ ਮਨਜ਼ੂਰੀ ਸੀ ਪਰ ਅੱਜ ਤੋਂ ਇਸ ਵਿਚ ਤਬਦੀਲੀ ਕਰਦੇ ਹੋਏ ਸਾਰੇ ਨਿੱਜੀ ਦਫ਼ਤਰ ਬੰਦ ਕਰਨ ਦੇ ਹੁਕਮ ਦਿਤੇ ਹਨ।

-ਸਾਰੇ ਨਿੱਜੀ ਦਫ਼ਤਰਾਂ ਨੂੰ ਬੰਦ ਕਰਕੇ ਘਰ ਤੋਂ ਕੰਮ ਕਰਨ ਦੇ ਹੁਕਮ 
-ਪ੍ਰਾਈਵੇਟ ਬੈਂਕ,ਜ਼ਰੂਰੀ ਸੇਵਾਵਾਂ,ਦਵਾਈਆਂ ਅਤੇ ਬੀਮਾ ਕੰਪਨੀਆਂ ਨੂੰ ਛੋਟ
-ਭਾਰਤੀ ਰਿਜ਼ਰਵ ਬੈਂਕ ਨਾਲ ਜੁੜੀਆਂ ਸੰਸਥਾਵਾਂ, ਮਾਈਕ੍ਰੋਫਾਈਨਾਂਸ ਸੰਸਥਾਵਾਂ
-ਵਕੀਲਾਂ ਦੇ ਦਫ਼ਤਰ, ਕੋਰੀਅਰ ਸੁਵਿਧਾਵਾਂ ਨੂੰ ਵੀ ਘਰੋਂ ਕੰਮ ਕਰਨ ਤੋਂ ਛੋਟ
-ਜ਼ਰੂਰੀ ਸੇਵਾਵਾਂ ਨਾਲ ਜੁੜੀ ਹਰ ਚੀਜ਼ ਖੁੱਲ੍ਹੀ ਰਹੇਗੀ ਤੇ ਕੰਮ ਚੱਲਦੇ ਰਹਿਣਗੇ
-ਦਿੱਲੀ 'ਚ ਪਹਿਲਾਂ ਹੀ ਲੱਗਿਆ ਹੋਇਆ ਹੈ ਵੀਕੈਂਡ ਕਰਫ਼ਿਊ 
-ਸਰਕਾਰੀ ਦਫ਼ਤਰਾਂ 'ਚ ਵੀ 50% ਸਟਾਫ਼ ਨੂੰ ਹੀ ਕੰਮ ਕਰਨ ਦੀ ਇਜਾਜ਼ਤ
-ਪਿਛਲੇ ਦਿਨੀਂ ਹੀ 19000 ਕੇਸ ਨਵੇਂ ਰਿਕਾਰਡ ਕੀਤੇ ਗਏ