ਅਫਗਾਨਿਸਤਾਨ: ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਦੇ ਬਾਹਰ ਆਤਮਘਾਤੀ ਬੰਬ ਧਮਾਕਾ, 20 ਤੋਂ ਵੱਧ ਮੌਤਾਂ
ਇਸ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ।
photo
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਆਤਮਘਾਤੀ ਬੰਬ ਧਮਾਕਾ ਹੋਇਆ ਹੈ, ਜਿਸ 'ਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਧਮਾਕਾ ਬੁੱਧਵਾਰ ਸ਼ਾਮ ਨੂੰ ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਦੇ ਬਾਹਰ ਹੋਇਆ। ਸੂਤਰਾਂ ਮੁਤਾਬਕ ਜਿਸ ਸਮੇਂ ਇਹ ਬੰਬ ਧਮਾਕਾ ਹੋਇਆ, ਉਸ ਸਮੇਂ ਤਾਲਿਬਾਨ ਅਤੇ ਚੀਨੀ ਅਧਿਕਾਰੀਆਂ ਵਿਚਾਲੇ ਮੀਟਿੰਗ ਚੱਲ ਰਹੀ ਸੀ।
ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬਾਹਰ ਧਮਾਕੇ ਅਤੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਠਾਕੁਰ ਮੁਤਾਬਕ ਆਤਮਘਾਤੀ ਹਮਲਾਵਰ ਨੇ ਮੰਤਰਾਲੇ ਦੇ ਨੇੜੇ ਖੁਦ ਨੂੰ ਉਡਾ ਲਿਆ। ਇਸ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ।
ਇਸ ਮਹੀਨੇ ਦੀ ਸ਼ੁਰੂਆਤ 'ਚ ਕਾਬੁਲ ਦੇ ਮਿਲਟਰੀ ਏਅਰਪੋਰਟ 'ਤੇ ਧਮਾਕਾ ਹੋਇਆ ਸੀ। ਕਾਬੁਲ 'ਚ ਮਿਲਟਰੀ ਏਅਰਪੋਰਟ ਦੇ ਮੁੱਖ ਗੇਟ ਨੇੜੇ ਹੋਏ ਧਮਾਕੇ 'ਚ ਕਈ ਲੋਕ ਜ਼ਖਮੀ ਹੋ ਗਏ।