ਅੰਬਾਲਾ- ਬਲਾਤਕਾਰੀ ‘ਜਲੇਬੀ ਬਾਬਾ’ ਨੂੰ ਅਦਾਲਤ ਨੇ ਸੁਣਾਈ 14 ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਸ਼ੀਲੀ ਚਾਹ ਪਿਲਾ ਕੇ 120 ਮਹਿਲਾਵਾਂ ਨਾਲ ਰੇਪ ਦੇ ਲੱਗੇ ਸਨ ਇਲਜ਼ਾਮ

Ambala- The court sentenced the rapist 'Jalebi Baba' to 14 years in prison

 

ਅੰਬਾਲਾ - ਫਤਿਹਬਾਦ ਦੀ ਫਾਸਟ ਟਰੈਕ ਕੋਰਟ ਨੇ ਟੋਹਾਨਾ ਵਿਚ ਬਹੁਚਰਚਿਤ ਜਲੇਬੀ ਬਾਬਾ ਨੂੰ ਬਲਾਤਕਾਰ ਕਾਂਡ ਵਿਚ ਦੋਸ਼ੀ ਕਰਾਰ ਦਿੱਤਾ ਗਿਆ । ਬਿੱਲੂਰਾਮ ਉਰਫ਼ ਅਮਰਪੁਰੀ ਦੇ ਖ਼ਿਲਾਫ਼ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਕੋਰਟ ਨੇ ਬਾਬਾ ਨੂੰ 14 ਸਾਲ ਦੀ ਕੈਦ ਦੀ ਸਜ਼ਾ, 35 ਹਜ਼ਾਰ ਰੁਪਏ ਜੁਰਮਾਨਾ, 376C ਵਿਚ 7-7 ਸਾਲ, ਪੋਕਸੋ ਐਕਟ ਵਿਚ 14 ਸਾਲ ਅਤੇ 67 ਆਈਟੀ ਐਕਟ ਵਿਚ 5 ਸਾਲ ਦੀ ਸਜ਼ਾ ਸੁਣਾਈ ਹੈ। ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਉੱਥੇ ਹੀ ਆਰਮਜ਼ ਐਕਟ ਵਿਚ ਬਾਬਾ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ।

ਦਰਅਸਲ ਜਲੇਬੀ ਬਾਬਾ ’ਤੇ ਮਹਿਲਾਵਾ ਨੂੰ ਚਾਹ ਵਿਚ ਨਸ਼ੀਲੀ ਗੋਲੀਆਂ ਖੁਆ ਕੇ ਰੇਪ ਕਰਨ ਦੇ ਇਲਜ਼ਾਮ ਲੱਗੇ ਸਨ। ਜਿਸ ਵਿਚ ਬਾਬਾ ਉਨ੍ਹਾਂ ਨੂੰ ਬਲੈਕਮੇਲ ਵੀ ਕਰਦਾ ਸੀ, ਬਾਬੇ ਨੂੰ 5 ਜਨਵਰੀ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ। 6 ਜਨਵਰੀ ਨੂੰ ਸਜ਼ਾ ਤੇ ਬਹਿਸ ਤੋਂ ਬਾਅਦ 9 ਜਨਵਰੀ ਨੂੰ ਸਜ਼ਾ ਦੇ ਐਲਾਨ ਲਈ ਤਰੀਖ ਤੈਅ ਕੀਤੀ ਗਈ ਸੀ। 9 ਜਨਵਰੀ ਨੂੰ ਵੀ ਸਜ਼ਾ ਤੇ ਬਹਿਸ ਹੋਈ ਸੀ, ਪਰ 10 ਜਨਵਰੀ ਨੂੰ ਕੋਰਟ ਨੇ ਫੈਸਲਾ ਸੁਣਾ ਦਿੱਤਾ। ਜੱਜ ਸਾਹਮਣੇ ਬਾਬਾ ਰਹਿਮ ਦੀ ਅਪੀਲ ਕਰਦਾ ਰਿਹਾ।

ਦੱਸ ਦੇਈਏ ਬਾਬਾ ਨੇ ਮਹਿਲਾਵਾਂ ਨਾਲ 120 ਤੋਂ ਅਧਿਕ ਅਸ਼ਲੀਲੀ ਵੀਡੀਓ ਸਾਹਮਣੇ ਆਏ ਸਨ। ਮਾਮਲੇ ਵਿਚ 6 ਪੀੜਤਾਵਾਂ ਨੇ ਕੋਰਟ ਵਿਚ ਬਤੌਰ ਗਵਾਹ ਪੇਸ਼ ਹੋ ਕੇ ਬਾਬਾ ਦੀ ਕਰਤੂਤਾਂ ਦਾ ਪਰਦਾਫਾਸ਼ ਕੀਤਾ । ਬਾਅਦ ਵਿਚ 3 ਪੀੜਤਾਵਾਂ ਦੇ ਬਿਆਨਾਂ ਦੇ ਆਧਾਰ ’ਤੇ ਕੋਰਟ ਨੇ ਫੈਸਲਾ ਲਿਆ।