ਜੰਮੂ-ਕਸ਼ਮੀਰ ’ਚ ਬਰਫ਼ ਨਾਲ ਢੱਕੇ ਟਰੈਕ ਤੋਂ ਫਿਸਲੀ ਗੱਡੀ: ਖੱਡ 'ਚ ਡਿੱਗਣ ਕਾਰਨ 3 ਜਵਾਨਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ਬੀਤੀ ਸ਼ਾਮ ਕਰੀਬ 6.30 ਵਜੇ ਵਾਪਰੀ

Vehicle skidded off snow-covered track in Jammu and Kashmir: 3 jawans died due to falling into ravine

 

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਡੂੰਘੀ ਖੱਡ 'ਚ ਗੱਡੀ ਡਿੱਗਣ ਕਾਰਨ ਫੌਜ ਦੇ ਇਕ ਅਧਿਕਾਰੀ ਸਮੇਤ 3 ਜਵਾਨਾਂ ਦੀ ਮੌਤ ਹੋ ਗਈ।
ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇ. ਸੀ. ਓ. ਅਤੇ ਦੋ ਹੋਰ ਜਵਾਨ ਕੁਪਵਾੜਾ ਦੇ ਮਾਛਲ ਸੈਕਟਰ ਵਿਚ ਨਿਯਮਿਤ ਗਸ਼ਤ 'ਤੇ ਸਨ, ਤਾਂ ਉਨ੍ਹਾਂ ਦਾ ਵਾਹਨ ਬਰਫ਼ ਨਾਲ ਢੱਕੇ ਟਰੈਕ ਤੋਂ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ।

ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵੀਟ ਕੀਤਾ ਕਿ ਖੇਤਰ ਵਿਚ ਨਿਯਮਿਤ ਗਸ਼ਤ ਮੁਹਿੰਮ ਦੌਰਾਨ ਇਕ ਜੇ. ਸੀ. ਓ. ਅਤੇ ਦੋ ਹੋਰ ਜਵਾਨ ਬਰਫ਼ ਵਿਚ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ। ਤਿੰਨੋਂ ਬਹਾਦਰਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।
ਘਟਨਾ ਬੀਤੀ ਸ਼ਾਮ ਕਰੀਬ 6.30 ਵਜੇ ਵਾਪਰੀ। ਜਿਸ ਇਲਾਕੇ 'ਚ ਇਹ ਹਾਦਸਾ ਹੋਇਆ ਹੈ, ਉਸ ਇਲਾਕੇ 'ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ।