Swachh Survekshan 2023: ਇੰਦੌਰ-ਸੂਰਤ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਸੂਬਿਆਂ ਵਿਚੋਂ ਮਹਾਰਾਸ਼ਟਰ ਨੰਬਰ ਇੱਕ 'ਤੇ  

ਏਜੰਸੀ

ਖ਼ਬਰਾਂ, ਰਾਸ਼ਟਰੀ

ਗੰਗਾ ਦੇ ਕਿਨਾਰੇ ਵਸੇ ਸਭ ਤੋਂ ਸਾਫ਼ ਸ਼ਹਿਰਾਂ ਵਿਚ ਵਾਰਾਣਸੀ ਪਹਿਲੇ, ਪ੍ਰਯਾਗਰਾਜ ਦੂਜੇ ਸਥਾਨ 'ਤੇ ਹੈ।

File Photo

Swachh Survekshan 2023:  ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸਵੱਛ ਸਰਵੇਖਣ 2023 ਦੇ ਨਤੀਜੇ ਜਾਰੀ ਕੀਤੇ। ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚ ਇੰਦੌਰ ਸੱਤਵੀਂ ਵਾਰ ਪਹਿਲੇ ਸਥਾਨ 'ਤੇ ਰਿਹਾ। ਸੂਰਤ ਨੇ ਵੀ ਇੰਦੌਰ ਨਾਲ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ। ਮਹਾਰਾਸ਼ਟਰ ਦੀ ਨਵੀਂ ਮੁੰਬਈ ਤੀਜੇ ਸਥਾਨ 'ਤੇ, ਆਂਧਰਾ ਪ੍ਰਦੇਸ਼ ਦਾ ਵਿਸ਼ਾਖਾਪਟਨਮ ਚੌਥੇ ਸਥਾਨ 'ਤੇ ਅਤੇ ਮੱਧ ਪ੍ਰਦੇਸ਼ ਦਾ ਭੋਪਾਲ ਪੰਜਵੇਂ ਸਥਾਨ 'ਤੇ ਰਿਹਾ। 

ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿਚ ਮਹਾਰਾਸ਼ਟਰ ਦਾ ਸਾਸਵਾਦ ਪਹਿਲੇ, ਛੱਤੀਸਗੜ੍ਹ ਦਾ ਪਾਟਨ ਦੂਜੇ ਅਤੇ ਮਹਾਰਾਸ਼ਟਰ ਦਾ ਲੋਨਾਵਾਲਾ ਤੀਜੇ ਸਥਾਨ 'ਤੇ ਰਿਹਾ। ਇਸ ਵਾਰ ਦੇਸ਼ ਦੇ ਸਵੱਛ ਰਾਜਾਂ ਦੀ ਸ਼੍ਰੇਣੀ ਵਿਚ ਮਹਾਰਾਸ਼ਟਰ ਨੇ ਪਹਿਲਾ, ਮੱਧ ਪ੍ਰਦੇਸ਼ ਨੇ ਦੂਜਾ ਅਤੇ ਛੱਤੀਸਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪਿਛਲੀ ਵਾਰ ਮੱਧ ਪ੍ਰਦੇਸ਼ ਪਹਿਲੇ ਸਥਾਨ 'ਤੇ ਸੀ।  

ਗੰਗਾ ਦੇ ਕਿਨਾਰੇ ਸਥਿਤ ਸਭ ਤੋਂ ਸਾਫ਼ ਸ਼ਹਿਰਾਂ ਵਿਚੋਂ ਵਾਰਾਣਸੀ ਪਹਿਲੇ ਅਤੇ ਪ੍ਰਯਾਗਰਾਜ ਦੂਜੇ ਸਥਾਨ 'ਤੇ ਰਿਹਾ। ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਵਿਚ ਆਯੋਜਿਤ ਪ੍ਰੋਗਰਾਮ ਵਿਚ ਪ੍ਰਧਾਨ ਦ੍ਰੋਪਦੀ ਮੁਰਮੂ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਇਨ੍ਹਾਂ ਰਾਜਾਂ ਦੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ। ਇਸ ਵਾਰ ਕੁੱਲ 9500 ਅੰਕਾਂ ਦਾ ਸਰਵੇਖਣ ਕੀਤਾ ਗਿਆ ਹੈ। 

ਮੱਧ ਪ੍ਰਦੇਸ਼ ਦੇ ਮਹੂ ਨੂੰ ਸਭ ਤੋਂ ਸਾਫ਼ ਛਾਉਣੀ ਬੋਰਡ ਦਾ ਪੁਰਸਕਾਰ ਮਿਲਿਆ ਹੈ। ਬੈਸਟ ਸਫ਼ਾਈ ਮਿੱਤਰ ਸੇਫ਼ ਸਿਟੀ ਐਵਾਰਡ ਚੰਡੀਗੜ੍ਹ ਨੂੰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 2022 'ਚ ਮੱਧ ਪ੍ਰਦੇਸ਼ ਰਾਜਸਥਾਨ-ਮਹਾਰਾਸ਼ਟਰ ਨੂੰ ਹਰਾ ਕੇ ਦੇਸ਼ ਦਾ ਸਭ ਤੋਂ ਸਵੱਛ ਸੂਬਾ ਬਣ ਗਿਆ ਸੀ। ਮੱਧ ਪ੍ਰਦੇਸ਼ 100 ਤੋਂ ਵੱਧ ਸ਼ਹਿਰਾਂ ਵਾਲੇ ਰਾਜਾਂ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ। ਇਸ ਦੇ ਨਾਲ ਹੀ ਇੰਦੌਰ ਨੇ ਸਫਾਈ ਦਾ ਛੱਕਾ ਲਗਾਇਆ ਸੀ। ਭੋਪਾਲ ਵੀ ਸੱਤਵੇਂ ਤੋਂ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭੋਪਾਲ 2017 ਅਤੇ 18 ਵਿੱਚ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ ਸੀ।  

(For more news apart from Swachh Survekshan 2023, stay tuned to Rozana Spokesman