Delhi Accident News: ਦਿੱਲੀ ਵਿਚ ਦੋ ਕਾਰਾਂ ਦੀ ਟੱਕਰ, ਇਕ ਡਰਾਈਵਰ ਦੀ ਹੋਈ ਮੌਤ
Delhi Accident News: ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਕਾਰਾਂ
Delhi Accident News in punjabi
ਦਿੱਲੀ ਦੇ ਭੀਕਾਜੀ ਕਾਮਾ ਪਲੇਸ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਡਿਵਾਈਡਰ ਪਾਰ ਕਰਨ ਤੋਂ ਬਾਅਦ ਇੱਕ ਔਡੀ ਕਾਰ ਨੇ ਦੂਜੇ ਪਾਸਿਓਂ ਆ ਰਹੀ ਅਰਟਿਗਾ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ਵਿਚ ਅਰਟਿਗਾ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਹਾਦਸੇ ਵਿਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਘਟਨਾ ਤੋਂ ਬਾਅਦ ਔਡੀ ਸਵਾਰ ਕਾਰ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਨੇ ਔਡੀ ਕਾਰ ਬਰਾਮਦ ਕਰ ਲਈ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਔਡੀ ਕਾਰ ਚਲਾ ਰਹੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।