HMPV case reported in Assam: ਅਸਾਮ ’ਚ HMPV ਪਹਿਲਾ ਮਾਮਲਾ ਆਇਆ ਸਾਹਮਣੇ, 10 ਮਹੀਨੇ ਦਾ ਬੱਚਾ ਪਾਇਆ ਗਿਆ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਨੇ ਦਸਿਆ ਕਿ ਬੱਚੇ ਦਾ ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ (ਏਐਮਸੀਐਚ) ਵਿਚ ਇਲਾਜ ਚਲ ਰਿਹਾ ਹੈ

First HMPV case reported in Assam, 10-month-old baby tests positive

 

HMPV case reported in Assam: ਅਸਾਮ ਵਿਚ ਇੱਕ 10 ਮਹੀਨੇ ਦੇ ਬੱਚੇ ਵਿਚ 'ਹਿਊਮਨ ਮੈਟਾਪਨਿਊਮੋਵਾਇਰਸ' (HMPV) ਇਨਫੈਕਸ਼ਨ ਦਾ ਪਤਾ ਲਗਿਆ ਹੈ, ਜੋ ਕਿ ਇਸ ਸੀਜ਼ਨ ਵਿਚ ਅਸਾਮ ਵਿਚ ਅਜਿਹਾ ਪਹਿਲਾ ਮਾਮਲਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਬੱਚੇ ਦਾ ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ (ਏਐਮਸੀਐਚ) ਵਿਚ ਇਲਾਜ ਚਲ ਰਿਹਾ ਹੈ ਅਤੇ ਹੁਣ ਉਸ ਦੀ ਹਾਲਤ ਸਥਿਰ ਹੈ।

ਏਐਮਸੀਐਚ ਦੇ ਸੁਪਰਡੈਂਟ ਡਾ. ਧਰੁਬਜਯੋਤੀ ਭੁਈਆਂ ਨੇ ਕਿਹਾ ਕਿ ਬੱਚੇ ਨੂੰ ਚਾਰ ਦਿਨ ਪਹਿਲਾਂ ਜ਼ੁਕਾਮ ਨਾਲ ਸਬੰਧਤ ਲੱਛਣਾਂ ਕਾਰਨ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

ਹਸਪਤਾਲ ਦੇ ਸੁਪਰਡੈਂਟ ਨੇ ਕਿਹਾ, "ICMR-RMRC, ਲਾਹੌਲ ਤੋਂ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ ਬੀਤੇ ਦਿਨ HMPV ਇਨਫੈਕਸ਼ਨ ਦੀ ਪੁਸ਼ਟੀ ਹੋਈ।"

ਭੁਈਆਂ ਨੇ ਕਿਹਾ ਕਿ ਇਨਫਲੂਐਂਜ਼ਾ ਅਤੇ ਫਲੂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਨਮੂਨੇ ਨਿਯਮਿਤ ਤੌਰ 'ਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੂੰ ਭੇਜੇ ਜਾਂਦੇ ਹਨ।

ਉਨ੍ਹਾਂ ਨੇ ਕਿਹਾ "ਇਹ ਇੱਕ ਨਿਯਮਿਤ ਜਾਂਚ ਸੀ ਜਿਸ ਦੌਰਾਨ HMPV ਦੀ ਲਾਗ ਦਾ ਪਤਾ ਲੱਗਿਆ। ਬੱਚੇ ਦੀ ਹਾਲਤ ਹੁਣ ਸਥਿਰ ਹੈ। ਇਹ ਇੱਕ ਆਮ ਵਾਇਰਸ ਹੈ ਅਤੇ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।"

ਆਈਸੀਐਮਆਰ ਦੇ ਖੇਤਰੀ ਮੈਡੀਕਲ ਖੋਜ ਕੇਂਦਰ, ਲਾਹੋਵਾਲ (ਡਿਬਰੂਗੜ੍ਹ) ਦੇ ਸੀਨੀਅਰ ਵਿਗਿਆਨੀ ਡਾ. ਵਿਸ਼ਵਜੀਤ ਬੋਰਕਾਕੋਟੀ ਨੇ ਕਿਹਾ, “2014 ਤੋਂ ਅਸੀਂ ਡਿਬਰੂਗੜ੍ਹ ਜ਼ਿਲ੍ਹੇ ਵਿਚ ਐਚਐਮਪੀਵੀ ਦੇ 110 ਮਾਮਲੇ ਲੱਭੇ ਹਨ। ਇਹ ਇਸ ਸੀਜ਼ਨ ਦਾ ਪਹਿਲਾ ਮਾਮਲਾ ਹੈ। ਇਹ ਹਰ ਸਾਲ ਹੁੰਦਾ ਹੈ ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ। ਸਾਨੂੰ AMCH ਤੋਂ ਨਮੂਨਾ ਮਿਲਿਆ ਹੈ ਅਤੇ ਇਹ HMPV ਹੋਣ ਦੀ ਪੁਸ਼ਟੀ ਹੋਈ ਹੈ।