Kangna Ranaut: ਵਿਸ਼ੇਸ਼ ਅਦਾਲਤ ਨੇ ਕੰਗਨਾ ਦੇ ਖ਼ਿਲਾਫ਼ ਕਿਸਾਨਾਂ ਦਾ ਅਪਮਾਨ ਦੇ ਮਾਮਲੇ ’ਚ ਬਿਆਨਾਂ ਦੀ ਮੰਗੀ ਜਾਂਚ ਰਿਪੋਰਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਕੰਗਨਾ ਨੂੰ ਕਈ ਵਾਰ ਨੋਟਿਸ ਭੇਜੇ ਹਨ

Special court seeks statement against Kangana in farmers' insult case, probe report

 

Kangna Ranaut: ਆਗਰਾ ਦੀ ਇੱਕ ਵਿਸ਼ੇਸ਼ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਕਿਸਾਨਾਂ ਦੇ ਅਪਮਾਨ ਦੇ ਮਾਮਲੇ ਵਿਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਜਾਂ ਉਨ੍ਹਾਂ ਦੇ ਵਕੀਲ ਦੀ ਗੈਰਹਾਜ਼ਰੀ ਹੋਣ ਕਾਰਨ ਸ਼ੁੱਕਰਵਾਰ ਨੂੰ ਥਾਣਾ ਨਿਊ ਆਗਰਾ ਨੂੰ 29 ਜਨਵਰੀ ਤਕ ਗਵਾਹ, ਸਬੂਤਾਂ ਅਤੇ ਬਿਆਨਾਂ ਦੀ ਜਾਂਚ ਰਿਪੋਰਟ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ। 

ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਕੰਗਨਾ ਨੂੰ ਕਈ ਵਾਰ ਨੋਟਿਸ ਭੇਜੇ ਹਨ। ਉਨ੍ਹਾਂ ਦੇ ਦਿੱਲੀ ਅਤੇ ਮਨਾਲੀ ਦੇ ਪਤਿਆਂ 'ਤੇ ਵੀ ਨੋਟਿਸ ਭੇਜੇ ਗਏ ਹਨ, ਪਰ ਉਹ ਨਾ ਤਾਂ ਖ਼ੁਦ ਅਦਾਲਤ ਵਿੱਚ ਪੇਸ਼ ਹੋਈ ਅਤੇ ਨਾ ਹੀ ਆਪਣਾ ਪੱਖ ਪੇਸ਼ ਕਰਨ ਲਈ ਕੋਈ ਵਕੀਲ ਭੇਜਿਆ।

ਇਹ ਮਾਮਲਾ ਸੀਨੀਅਰ ਵਕੀਲ ਅਤੇ ਰਾਜੀਵ ਗਾਂਧੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਸ਼ੰਕਰ ਸ਼ਰਮਾ ਨੇ ਦਾਇਰ ਕੀਤਾ ਹੈ।

ਮੁਦਈ ਦਾ ਦੋਸ਼ ਹੈ ਕਿ ਕੰਗਨਾ ਨੇ ਆਪਣੇ ਬਿਆਨਾਂ ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਸਮੇਤ ਅੰਦੋਲਨਕਾਰੀ ਕਿਸਾਨਾਂ ਅਤੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।