ਵਿਆਹ 'ਚ ਮਚੀਆਂ ਭਾਜੜਾਂ, ਲਾੜੇ ਸਮੇਤ 15 ਬਾਰਾਤੀ ਡਿੱਗੇ ਨਾਲੇ 'ਚ
ਸ਼ਨੀਵਾਰ ਦੀ ਰਾਤ ਨੂੰ ਨੋਇਡਾ ਦੇ ਸੈਕਟਰ 52 ਦੇ ਹੁਸ਼ਿਆਰਪੁਰ ਪਿੰਡ ਦੇ ਜੋੜ 'ਚ ਬਣੇ ਇਕ ਓਪਨ ਮੈਰਿਜ ਬੈਂਕਟ 'ਚ ਨਚਦੀ ਬਾਰਾਤ ਅਚਾਨਕ ਨਾਲੇ 'ਚ ਡਿੱਗ ਗਏ ਜਿਸ 'ਚ 15 ....
ਨਵੀਂ ਦਿੱਲੀ: ਸ਼ਨੀਵਾਰ ਦੀ ਰਾਤ ਨੂੰ ਨੋਇਡਾ ਦੇ ਸੈਕਟਰ 52 ਦੇ ਹੁਸ਼ਿਆਰਪੁਰ ਪਿੰਡ ਦੇ ਜੋੜ 'ਚ ਬਣੇ ਇਕ ਓਪਨ ਮੈਰਿਜ ਬੈਂਕਟ 'ਚ ਨਚਦੀ ਬਾਰਾਤ ਅਚਾਨਕ ਨਾਲੇ 'ਚ ਡਿੱਗ ਗਏ ਜਿਸ 'ਚ 15 ਵਿਅਕਤੀ ਅਤੇ ਬੱਚੇ ਸ਼ਾਮਿਲ ਸਨ। ਦਰਅਸਲ ਬੈਂਕਟ ਹਾਲ ਅਤੇ ਨਾਲੇ ਨੂੰ ਜੋੜਨ ਲਈ ਬਣਿਆ ਪੁੱਲ ਉਸ ਸਮੇ ਅਚਾਨਕ ਡਿੱਗ ਪਿਆ ਜਦੋਂ ਬਾਰਾਤ ਬੈਂਕਟ ਹਾਲ ਵੱਲ ਵੱਧ ਰਹੀ ਸੀ।
ਦੱਸ ਦਈਏ ਕਿ ਇਹ ਘਟਨਾ ਸਵੇਰੇ 9.30 ਵਜੇ ਵਾਪਰੀ ਜਦੋਂ ਲਾੜਾ ਸਮੇਤ 15 ਵਿਅਕਤੀ ਇਕ ਛੋਟੀ ਜਿਹੇ ਪੁੱਲ 'ਤੇ ਨੱਚ ਰਹੇ ਸੀ ਜੋ ਅਚਾਨਕ ਡਿੱਗ ਪਏ। ਇਸ ਪੁੱਲ ਨੂੰ ਡਰੇਨ ਤੇ ਬਣਾਇਆ ਗਿਆ, ਇਸ ਦੇ ਲੌਨ ਵਿਚ ਓਲੀਵ ਗਾਰਡਨ ਦੇ ਵਿਆਹ ਦੇ ਭਵਨ ਹਾਲ ਦੇ ਗੇਟ ਨਾਲ ਜੁੜਿਆ ਹੋਇਆ ਹੈ। ਚਸ਼ਮਦੀਦਾਂ ਅਨੁਸਾਰ, ਬਾਰਾਤੀ10 ਮਿੰਟ ਤੋਂ ਜ਼ਿਆਦਾ ਸਮੇਂ ਲਈ ਨੱਚ ਰਿਹੇ ਸੀ। ਜ਼ਖਮੀ ਹੋਏ 8 ਸਾਲ ਤੋਂ ਘੱਟ ਉਮਰ ਦੇ ਦੋ ਬੱਚੇ ਅਤੇ ਹੋਰ ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਲਈ ਇਕ ਨੇੜੇ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਪਰ ਗਨੀਮਤ ਰਹੀ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੈਕਟਰ 24 ਪੁਲਿਸ ਸਟੇਸ਼ਨ ਦੇ ਅਫਸਰ ਮਿਥਲੇਸ਼ ਉਪਧਿਆ ਨੇ ਜਾਣਕਾਰੀ ਦਿੰਦੇ ਹੋਏ ਦਈਏ ਕਿ ਇਸ ਮਾਮਲੇ ਬਾਰੇ ਕੋਈ ਕੇਸ ਦਰਜ ਨਹੀਂ ਕੀਤਾ ਅਤੇ ਦੋਵਾਂ ਪਾਰਟੀਆਂ ਨੇ ਸਮਝੌਤਾ ਕਰ ਲਿਆ। ਦੂਜੇ ਪਾਸੇ ਲਾੜੇ ਦੇ ਪਰਵਾਰ ਨੇ ਵਾਲਿਆ ਨੇ 'ਤੇ ਕਾਫੀ ਨਾਰਾਜ਼ਗੀ ਜਾਹਿਰ ਕੀਤੀ ਉਨ੍ਹਾਂ ਦਾ ਕਹਿਣਾ ਹੈ ਇਸ ਹਾਦਸੇ 'ਚ ਕੀਸੇ ਦਾ ਵੀ ਜਾਨੀ ਨੁਕਸਾਨ ਹੋ ਜਾਂਦਾ ਉਸ ਦਾ ਜਿਮੇਵਾਰ ਕੋਣ ਹੁੰਦਾ।
ਦੱਸ ਦਈਏ ਕਿ ਇਹ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ ਜੇਕਰ ਬਿਜਲੀ ਦੀਆਂ ਤਾਰਾ ਨੂੰ ਛੇਤੀ ਨਹੀਂ ਹਟਾ ਦਿਤਾ ਜਾਂਦਾ। ਪਰ ਬਾਰਾਤ 'ਚ ਸ਼ਾਮਿਲ ਹੋਏ ਲੋਕਾਂ ਦੇ ਫੋਨ, ਗਹਿਣਿਆਂ ਦਾ ਕਾਫੀ ਨੁਕਸਾਨ ਹੋ ਗਿਆ।ਦੱਸ ਦਈਏ ਕਿ ਇਸ ਹਾਦਸੇ ਨੇ ਪ੍ਰਸ਼ਾਨਿਕ ਅਰਥਵਿਵਸਥਾ ਦੀ ਪੋਲ ਖੋਲ ਕੇ ਰੱਖ ਦਿਤੀ ਕਿ ਲੱਖਾਂ ਰੁਪਏ ਲੈ ਕੇ ਕਮਾਈ ਕਰਨ ਵਾਲੇ ਬੈਂਕਟ ਦੇ ਮਾਲਕ ਕਿਵੇਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ।