ਨਿਰਭੈ ਫ਼ੰਡ ਦਾ ਪ੍ਰਯੋਗ ਭਵਨਾਂ ਦੀ ਉਸਾਰੀ 'ਚ ਕੀਤੇ ਜਾਣ ਤੋਂ ਸੰਸਦੀ ਕਮੇਟੀ ਨਾਰਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ ਦੀ ਇਕ ਕਮੇਟੀ ਨੇ ਨਿਰਭੈ ਫ਼ੰਡ ਦਾ ਪ੍ਰਯੋਗ ਭਵਨਾਂ ਦੇ ਨਿਰਮਾਣ 'ਚ ਕੀਤੇ ਜਾਣ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ....

P. Chidambaram

ਨਵੀਂ ਦਿੱਲੀ : ਸੰਸਦ ਦੀ ਇਕ ਕਮੇਟੀ ਨੇ ਨਿਰਭੈ ਫ਼ੰਡ ਦਾ ਪ੍ਰਯੋਗ ਭਵਨਾਂ ਦੇ ਨਿਰਮਾਣ 'ਚ ਕੀਤੇ ਜਾਣ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਵੰਡ ਇਸ ਫ਼ੰਡ ਦੇ ਔਰਤਾਂ ਦੀ ਸੁਰੱਖਿਆ 'ਚ ਵਰਤੇ ਜਾਣ ਦੇ ਉਦੇਸ਼ ਨੂੰ ਨਾਕਾਮ ਕਰਦੀ ਹੈ। ਕਾਂਗਰਸ ਆਗੂ ਪੀ. ਚਿਦੰਬਰਮ ਦੀ ਪ੍ਰਧਾਨਗੀ ਵਾਲੀ ਗ੍ਰਹਿ ਮਾਮਲਿਆਂ 'ਤੇ ਸੰਸਦ ਦੀ ਸਥਾਈ ਕਮੇਟੀ ਨੇ ਕਿਹਾ, ''ਕਮੇਟੀ ਦਾ ਇਹ ਵਿਚਾਰ ਹੈ ਕਿ ਭਵਨਾਂ ਦੀ ਉਸਾਰੀ ਲਈ ਪੈਸਾ ਹੋਰ ਸਰੋਤਾਂ ਤੋਂ ਆਉਣਾ ਚਾਹੀਦਾ ਹੈ ਅਤੇ ਇਹ ਨਿਰਭੈ ਫ਼ੰਡ 'ਚੋਂ ਨਾ ਲਿਆ ਜਾਵੇ।''

ਕਮੇਟੀ ਨੇ ਰਾਜ ਸਭਾ 'ਚ ਸੌਂਪੀ ਅਪਣੀ ਰੀਪੋਰਟ 'ਚ ਕਿਹਾ ਹੈ ਕਿ ਕਮੇਟੀ ਇਸ ਗੱਲ ਦੀ ਪੁਰਜ਼ੋਰ ਸਿਫ਼ਾਰਸ਼ ਕਰਦੀ ਹੈ ਕਿ ਗ੍ਰਹਿ ਮੰਤਰਾਲਾ ਨੂੰ ਨਿਰਭੈ ਫ਼ੰਡ ਨਾਲ ਭਵਨਾਂ ਦੀ ਉਸਾਰੀ ਵਰਗੀਆਂ ਯੋਜਨਾਵਾਂ ਲਈ ਫ਼ੰਡ ਵੰਡਣ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਦੇ ਮੂਲ ਉਦੇਸ਼ 'ਤੇ ਹੀ ਬਣਿਆ ਰਹਿਣਾ ਚਾਹੀਦਾ ਹੈ। (ਪੀਟੀਆਈ)