ਤੇਜ਼ ਰਫਤਾਰ ਵਿਖਾਉਣ ਲਈ ਪੀਊਸ਼ ਗੋਇਲ ਨੇ ਸ਼ੇਅਰ ਕੀਤਾ ਵੰਦੇ ਭਾਰਤ ਦਾ ‘ਫਰਜੀ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੀਬ 24 ਘੰਟੇ ਪਹਿਲਾਂ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਬਿਜਲੀ ਦੀ ਰਫ਼ਤਾਰ ਤੋਂ ਭੱਜਦੀ ਵੰਦੇ ਭਾਰਤ ਐਕਸਪ੍ਰੇਸ ਦਾ ਇਕ ਵੀਡੀਓ ਅਪਣੇ ਟਵਿਟਰ ਅਕਾਉਂਟ 'ਤੇ ਸ਼ੇਅਰ....

Vande Bharat Express

ਨਵੀਂ ਦਿੱਲੀ: ਕਰੀਬ 24 ਘੰਟੇ ਪਹਿਲਾਂ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਬਿਜਲੀ ਦੀ ਰਫ਼ਤਾਰ ਤੋਂ ਭੱਜਦੀ ਵੰਦੇ ਭਾਰਤ ਐਕਸਪ੍ਰੇਸ ਦਾ ਇਕ ਵੀਡੀਓ ਅਪਣੇ ਟਵਿਟਰ ਅਕਾਉਂਟ 'ਤੇ ਸ਼ੇਅਰ ਕੀਤਾ। ਸ਼ੇਅਰ ਕੀਤੇ ਵੀਡੀਓ 'ਚ ਉਨ੍ਹਾਂ ਨੇ ਟ੍ਰੇਨ ਨੂੰ ਪਲੇਨ ਦੱਸਿਆ। ਹਾਲਾਂਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ। ਸੋਸ਼ਲ ਮੀਡੀਆ 'ਚ ਕਈ ਯੂਜ਼ਰਸ ਨੇ ਦਾਅਵਾ ਕਿ ਕੇਂਦਰੀ ਮੰਤਰੀ ਨੇ ਜੋ ਵੀਡੀਓ ਸ਼ੇਅਰ ਕੀਤਾ ਕਿ ਉਹ ਫਾਸਟ ਫਾਰਵਰਡ ਹੈ।

ਦੱਸ ਦਈਏ ਕਿ ਐਤਵਾਰ (10 ਫਰਵਰੀ, 2019) ਨੂੰ ਗੋਇਲ ਨੇ ਵੀਡੀਓ ਸ਼ੇਅਰ ਕਰ ਲਿਖਿਆ ਕਿ ‘ਇਹ ਇਕ ਪੰਛੀ ਹੈ। ਇਹ ਇਕ ਜਹਾਜ਼ ਹੈ। ਮੇਕ ਇਸ ਇੰਡੀਆ ਪਹਿਲ ਦੇ ਤਹਿਤ ਬਣੀ ਭਾਰਤ ਦੀ ਪਹਿਲੀ ਸੇਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੇਸ ਟ੍ਰੇਨ ਨੂੰ ਬਿਜਲੀ ਦੀ ਰਫ਼ਤਾਰ ਨਾਲ ਗੁਜਰਦੇ ਹੋਏ ਵੇਖੋ। ਵੀਡੀਓ ਸੋਸ਼ਲ ਮੀਡੀਆ 'ਚ ਖੂਬ ਵਾਇਰਲ ਹੋਇਆ ਹੈ।

ਵੀਡੀਓ ਭਾਜਪਾ ਦੇ ਰਾਸ਼ਟਰੀ ਜਰਨਲ ਸਕੱਤਰ ਰਾਮ ਮਾਧਵ ਨੇ ਵੀ ਇਸ ਨੂੰ ਸ਼ੇਅਰ ਕੀਤਾ ਹੈ ਪਰ ਕਈ ਟਵਿਟਰ ਯੂਜ਼ਰਸ ਨੇ ਵੀਡੀਓ ਦੇ ਨਾਲ ਛੇੜਛਾੜ ਦਾ ਇਲਜ਼ਾਮ ਲਗਾਇਆ ਹੈ। ਅਭੀਸ਼ੇਕ ਜਾਇਸਵਾਲ ਨਾਮ ਦੇ ਟਵਿਟਰ ਯੂਜ਼ਰ ਨੇ ਤਾਂ ਇੱਥੇ ਤੱਕ ਦਾਅਵਾ ਕੀਤਾ ਕਿ ਸ਼ੇਅਰ ਕੀਤਾ ਗਿਆ ਵੀਡੀਓ ਉਨ੍ਹਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਇਸ ਨੂੰ ਸਪੀਡ ਤੋਂ ਦੁੱਗਣਾ ਫਾਰਵਰਡ ਕੀਤਾ ਗਿਆ। ਜਾਇਸਵਾਲ ਨੇ ਅਪਣੇ ਦਾਅਵੇ ਦੀ ਪੁਸ਼ਟੀ ਲਈ ਇਕ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ ਹੈ। 

ਹਾਲਾਂਕਿ ਕਈ ਯੂਜ਼ਰਸ ਨੇ ਟ੍ਰੇਨ 18 ਪ੍ਰੋਜੈਕਟ ਲਈ ਕੇਂਦਰ ਸਰਕਾਰ ਦੀ ਖੂਬ ਸਿਫਤ ਕੀਤੀ ਪਰ ਨਕਲੀ ਵੀਡੀਓ ਸ਼ੇਅਰ ਕਰਨ  ਲਈ ਰੇਲ ਮੰਤਰੀ ਦੀ ਆਲੋਚਨਾ ਵੀ ਕੀਤੀ। ਇਕ ਯੂਜ਼ਰਸ ਨੇ ਟਵੀਟ ਕਰ ਲਿਖਿਆ  ਕਿ ‘ਨਾਇਸ ਵੀਡੀਓ... ਪਰ ਟ੍ਰੇਨ ਨੂੰ ਸੁਪਰ ਫਾਸਟ ਵਿਖਾਉਣ ਲਈ ਵੀਡੀਓ ਫਾਸਟ ਫਾਰਵਰਡ ਮੋੜ 'ਚ ਐਡ ਕੀਤੀ ਗਈ ਹੈ। ਦੂਜੇ ਪਾਸੇ ਇਕ ਯੂਜ਼ਰ ਲਿਖਦੇ ਹਨ ਕਿ ‘ਵੇਖਣਾ .  ਐਡੀਟਿਡ ਵੀਡੀਓ 'ਚ ਕਿਤੇ ਡਰੇਲ ਨਾ ਹੋ ਜਾਵੇ।