ਲਖਨਊ ਆਉਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਦਾ ਆਡੀਓ ਵਾਇਰਲ
ਪ੍ਰਿਅੰਕਾ ਗਾਂਧੀ ਦੇ ਲਖਨਊ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਇਕ ਆਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਪ੍ਰਿਅੰਕਾ ਗਾਂਧੀ ਨੇ ਪ੍ਰਦੇਸ਼ ਵਾਸੀਆਂ ਨੂੰ ਮਿਲ ਕੇ ਨਵੀਂ ਰਾਜਨੀਤੀ ...
ਲਖਨਊ: ਪ੍ਰਿਅੰਕਾ ਗਾਂਧੀ ਦੇ ਲਖਨਊ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਇਕ ਆਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਪ੍ਰਿਅੰਕਾ ਗਾਂਧੀ ਨੇ ਪ੍ਰਦੇਸ਼ ਵਾਸੀਆਂ ਨੂੰ ਮਿਲ ਕੇ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਦੀ ਭਾਵੁਕ ਅਪੀਲ ਕੀਤੀ ਹੈ। ਆਡੀਓ 'ਚ ਪ੍ਰਿਅੰਕਾ ਕਹਿੰਦੀ ਹੈ ਕਿ ‘ਨਮਸਕਾਰ ! ਮੈਂ ਪ੍ਰਿਅੰਕਾ ਗਾਂਧੀ ਵਾਡਰਾ ਬੋਲ ਰਹੀ ਹਾਂ। ਕੱਲ ਮੈਂ ਤੁਹਾਨੂੰ ਮਿਲਣ ਲਖਨਊ ਆ ਰਹੀ ਹਾਂ। ਮੇਰੇ ਦਿਲ 'ਚ ਆਸ ਹੈ ਅਸੀ ਇਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ।
ਇਕ ਅਜਿਹੀ ਰਾਜਨੀਤੀ ਜਿਸ 'ਚ ਤੁਸੀ ਸਾਰੇ ਭਾਗੀਦਾਰੀ ਹੋ । ਜਿਸ 'ਚ ਮੇਰੇ ਨੌਜਵਾਨ ਦੋਸਤ, ਮੇਰੀਆਂ ਭੈਣਾਂ ਅਤੇ ਸੱਭ ਤੋਂ ਵੱਧ ਕੇ ਹਰ ਕਮਜ਼ੋਰ ਵਿਅਕਤੀ ਦੀ ਅਵਾਜ ਸੁਣੀ ਜਾ ਸਕੇ। ਆਓ ਜੀ! ਮੇਰੇ ਨਾਲ ਮਿਲ ਕੇ ਇਕ ਨਵੀਂ ਰਾਜਨੀਤੀ ਅਤੇ ਇਕ ਨਵੇਂ ਭਵਿੱਖ ਲਈ ਕੰਮ ਕਰੋ।’ ਪ੍ਰਿਅੰਕਾ ਕਾਂਗਰਸ ਦੀ ਰਾਸ਼ਟਰੀ ਮਹਾਸਚਿਵ ਬਣਨ ਤੋਂ ਬਾਅਦ ਪਹਿਲੀ ਵਾਰ ਯੂਪੀ ਆ ਰਹੇ ਹੈ।
ਉਨ੍ਹਾਂ ਦੇ ਨਾਲ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਪੱਛਮ ਯੂਪੀ ਦੇ ਪਾਰਟੀ ਪ੍ਰਭਾਰੀ ਜੋਤੀਰਾਦਿਤਿਅ ਸਿੰਧਿਆ ਵੀ ਹੋਣਗੇ। ਤਿੰਨੇ ਨੇਤਾਵਾਂ ਦਾ ਅਮੌਸੀ ਏਅਰਪੋਰਟ ਤੋਂ ਪੀਸੀਸੀ ਮੁੱਖ ਦਫ਼ਤਰ ਤੱਕ ਰੋਡ ਸ਼ੋ ਦਾ ਰੂਟ ਵੀ ਫਾਇਨਲ ਕਰ ਦਿਤਾ ਗਿਆ ਹੈ। ਉਨ੍ਹਾਂ ਦੇ ਸ਼ੁਰੂਆਤ ਨੂੰ ਲੈ ਕੇ ਇੱਥੇ ਵਿਆਪਕ ਤਿਆਰੀਆਂ ਕੀਤੀ ਜਾ ਰਹੀ ਹਨ।