'CM ਗਹਿਲੋਤ' ਨੇ ਕੇਂਦਰ ਸਰਕਾਰ ‘ਤੇ ਕਸਿਆ ਤੰਜ, ‘ਕਿਹਾ ਲੋਕਤੰਤਰ ‘ਚ ਸਰਕਾਰ ਜ਼ਿੱਦੀ ਨਹੀਂ ਹੋ ਸਕਦੀ’
ਗਹਿਲੋਤ ਨੇ ਪੀਐਮ ਮੋਦੀ ਵੱਲੋਂ ਅੰਦੋਲਨਜੀਵੀ ਜਿਹੇ ਸ਼ਬਦ ਵਰਤਣ ਦੀ ਕੀਤੀ ਨਿੰਦਾ
ਜੈਪੁਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਤੇ ਕੇਂਦਰ ਵਿਚਾਲੇ ਕਈ ਦੌਰ ਦੀ ਗੱਲਬਾਤ ਵੀ ਬੇਨਤੀਜਾ ਰਹੀ। ਇਸ ਵਿਚਕਾਰ ਰਾਜਸਥਾਨ ਦੇ ਮੁੱਖ ਮੰਤਰੀ ਅਅਸ਼ੋਕ ਗਹਿਲੋਤ ਨੇ ਨੇ ਕਿਸਾਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ," ਲੋਕਤੰਤਰ 'ਚ ਸਰਕਾਰ ਜ਼ਿੱਦੀ ਨਹੀਂ ਹੋ ਸਕਦੀ।
ਗਹਿਲੋਤ ਨੇ ਕਾਂਗਰਸੀ ਵਿਧਾਇਕ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ, 'ਲੋਕਤੰਤਰ 'ਚ ਵੋਟਰ ਜਿੱਦੀ ਹੋ ਸਕਦਾ ਪਰ ਸਰਕਾਰ ਨਹੀਂ। ਅੱਜ ਜੋ ਕੁਝ ਵੀ ਹੋ ਰਿਹਾ ਹੈ ਉਹ ਬਦਕਿਸਮਤੀ ਹੈ। ਇਸ ਦੇ ਨਾਲ ਹੀ ਗਹਿਲੋਤ ਨੇ ਪੀਐਮ ਮੋਦੀ ਜ਼ਰੀਏ ਅੰਦੋਲਨਜੀਵੀ ਜਿਹੇ ਸ਼ਬਦ ਦੀ ਵਰਤੋ ਕਰਨ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਵਿਰੋਧੀਆਂ ਦਾ ਸਨਮਾਨ ਸੱਤਾ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਸਰਕਾਰ ਵਿਰੋਧੀਆਂ ਨੂੰ ਬਦਨਾਮ ਕਰ ਰਹੀ ਹੈ। ਉਹ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ।