ਉਤਰਾਖੰਡ: ਰਾਜਪਾਲ ਬੇਬੀ ਰਾਣੀ ਮੌਰਿਆ ਨੇ ਚਮੋਲੀ ਸੁਰੰਗ ਬਚਾਅ ਕਾਰਜਾਂ ਦਾ ਕੀਤਾ ਦੌਰਾ
ਹੁਣ ਤੱਕ 35 ਲੋਕਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ
Baby Rani Maurya
ਨਵੀਂ ਦਿੱਲੀ: ਉਤਰਾਖੰਡ ਦੀ ਰਾਜਪਾਲ, ਬੇਬੀ ਰਾਣੀ ਮੌਰਿਆ ਅਤੇ ਵਿਧਾਨ ਸਭਾ ਦੀ ਸਪੀਕਰ ਪ੍ਰੇਮਚੰਦ ਅਗਰਵਾਲ ਚਮੋਲੀ ਜ਼ਿਲ੍ਹੇ ਦੇ ਤਪੋਵਨ ਗਏ। ਉਹਨਾਂ ਨੇ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਈਟੀਬੀਪੀ ਅਧਿਕਾਰੀਆਂ ਤੋਂ ਜਾਣਕਾਰੀ ਵੀ ਮੰਗੀ।
ਉਤਰਾਖੰਡ ਸਰਕਾਰ ਦੇ ਅਨੁਸਾਰ ਰਾਜ ਵਿੱਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਹੁਣ ਤੱਕ 35 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 10 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ। ਇੱਥੇ ਲਾਪਤਾ ਲੋਕਾਂ ਦੀ ਕੁੱਲ ਗਿਣਤੀ 204 ਹੈ।