ਜੇਲ੍ਹ 'ਚ ਬੰਦ ਪਤੀ ਅੱਬਾਸ ਅੰਸਾਰੀ ਨਾਲ ਰੋਜ਼ਾਨਾ ਚੋਰੀ ਸਮਾਂ ਬਿਤਾਉਂਦੀ ਸੀ ਪਤਨੀ, ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਤਲਾਸ਼ੀ ਦੌਰਾਨ ਪੁਲਿਸ ਨੇ ਮੋਬਾਈਲ ਸਮੇਤ ਹੋਰ ਪਾਬੰਦੀਸ਼ੁਦਾ ਵਸਤੂਆਂ ਕੀਤੀਆਂ ਬਰਾਮਦ

Mukhtar Ansari’s daughter-in-law booked for taking mobile phones inside Chitrakoot jail


ਪੁਲਿਸ ਨੇ ਛਾਪੇਮਾਰੀ ਦੌਰਾਨ ਕੀਤਾ ਗ੍ਰਿਫ਼ਤਾਰ
ਜੇਲ੍ਹਰ ਸਮੇਤ 7 ਖ਼ਿਲਾਫ਼ ਹੋਇਆ ਮਾਮਲਾ ਦਰਜ 

ਚਿਤਰਕੂਟ ਜ਼ਿਲ੍ਹਾ ਜੇਲ੍ਹ ਰਗੌਲੀ 'ਚ ਮਨੀ ਲਾਂਡਰਿੰਗ ਮਾਮਲੇ 'ਚ ਬੰਦ ਵਿਧਾਇਕ ਅੱਬਾਸ ਅੰਸਾਰੀ ਦੀ ਪਤਨੀ ਨਿਖਤ ਅੰਸਾਰੀ ਨੂੰ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਗੁਪਤ ਤੌਰ 'ਤੇ ਆਪਣੇ ਪਤੀ ਨੂੰ ਮਿਲਣ ਪਹੁੰਚੀ ਸੀ

ਇਹ ਵੀ ਪੜ੍ਹੋ :  ਦਿੱਲੀ ਸ਼ਰਾਬ ਘੁਟਾਲੇ 'ਚ ED ਦੀ ਕਾਰਵਾਈ, YSR ਕਾਂਗਰਸ ਦੇ ਸੰਸਦ ਮੈਂਬਰ ਦਾ ਪੁੱਤਰ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਵਿਧਾਇਕ ਦੀ ਪਤਨੀ ਨੂੰ ਜੇਲ੍ਹ ਦੇ ਅੰਦਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਨਿਖਤ ਵੱਲੋਂ ਡਿਪਟੀ ਜੇਲ੍ਹਰ ਦੇ ਕਮਰੇ ਵਿੱਚ ਵਿਧਾਇਕ ਨਾਲ ਮੁਲਾਕਾਤ ਕੀਤੀ ਜਾ ਰਹੀ ਸੀ। ਤਲਾਸ਼ੀ ਦੌਰਾਨ ਪੁਲਿਸ ਨੇ ਮੋਬਾਈਲ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਵੀ ਬਰਾਮਦ ਕੀਤੀਆਂ। ਚੌਕੀ ਇੰਚਾਰਜ ਸ਼ਿਆਮਦੇਵ ਸਿੰਘ ਨੇ ਜੇਲ੍ਹ ਸੁਪਰਡੈਂਟ, ਡਿਪਟੀ ਜੇਲ੍ਹ ਸੁਪਰਡੈਂਟ ਸਮੇਤ ਸੱਤ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।

ਜੇਲ੍ਹ 'ਚ ਬੰਦ ਮਾਫੀਆ ਡਾਨ ਮੁਖਤਾਰ ਅੰਸਾਰੀ ਦਾ ਵਿਧਾਇਕ ਪੁੱਤਰ ਅੱਬਾਸ ਅੰਸਾਰੀ 18 ਨਵੰਬਰ ਤੋਂ ਜ਼ਿਲ੍ਹਾ ਜੇਲ੍ਹ ਰਗੌਲੀ 'ਚ ਬੰਦ ਹੈ। ਅੱਬਾਸ ਅੰਸਾਰੀ ਦੀ ਪਤਨੀ ਨਿਖਤ ਅੰਸਾਰੀ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਪਹੁੰਚ ਕੇ ਆਪਣੇ ਪਤੀ ਨੂੰ ਚੋਰੀ-ਛਿਪੇ ਮਿਲ ਰਹੀ ਸੀ, ਜੇਲ੍ਹ ਦੇ ਜ਼ਿੰਮੇਵਾਰ ਅਧਿਕਾਰੀ ਉਸ ਦੀ ਮੁਲਾਕਾਤ ਦਾ ਪ੍ਰਬੰਧ ਕਰ ਰਹੇ ਸਨ।ਚੌਕੀ ਇੰਚਾਰਜ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਿਖਤ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਜੇਲ੍ਹ ਵਿੱਚ ਰਹਿੰਦੀ ਹੈ।

ਇਹ ਵੀ ਪੜ੍ਹੋ :  ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ AKA ਦਾ ਗੋਲੀਆਂ ਮਾਰ ਕੇ ਕਤਲ

ਇਹ ਜਾਣਕਾਰੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ। ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਡੀਐਮ ਅਤੇ ਐਸਪੀ ਨੇ ਜੇਲ੍ਹ ਵਿੱਚ ਅਚਾਨਕ ਛਾਪਾ ਮਾਰਿਆ। ਉੱਥੇ ਹੀ ਅੱਬਾਸ ਆਪਣੀ ਬੈਰਕ 'ਚ ਨਹੀਂ ਮਿਲਿਆ ਤਾਂ ਜੇਲ੍ਹ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ। ਜਦੋਂ ਅਧਿਕਾਰੀਆਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਕ ਜੇਲ੍ਹ ਕਰਮਚਾਰੀ ਨੇ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਦੇ ਨਾਲ ਵਾਲਾ ਕਮਰਾ ਖੋਲ੍ਹਿਆ ਜਿਸ ਵਿਚ ਅੱਬਾਸ ਦੀ ਪਤਨੀ ਨਿਖਤ ਮੌਜੂਦ ਸੀ ਪਰ ਪਤਾ ਲੱਗਿਆ ਕਿ ਇਸੇ ਦੌਰਾਨ ਜੇਲ੍ਹ ਕਰਮਚਾਰੀ ਅੱਬਾਸ ਨੂੰ ਬਾਹਰ ਕੱਢ ਕੇ ਚੁੱਪਚਾਪ ਉਸ ਦੀ ਬੈਰਕ ਵਿਚ ਲੈ ਗਏ।

ਡੀਐਮ ਅਭਿਸ਼ੇਕ ਆਨੰਦ ਅਤੇ ਐਸਪੀ ਬਰਿੰਦਾ ਸ਼ੁਕਲਾ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਦੀ ਫੋਰਸ ਜੇਲ੍ਹ ਵਿੱਚ ਬੁਲਾਇਆ। ਜਦੋਂ ਨਿਖਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਹੈਰਾਨ ਕਰਨ ਵਾਲੇ ਰਾਜ਼ ਖੋਲ੍ਹੇ। ਉਨ੍ਹਾਂ ਦੱਸਿਆ ਕਿ ਆਪਣੇ ਮੋਬਾਈਲ ਰਾਹੀਂ ਅੱਬਾਸ ਕੇਸਾਂ ਨਾਲ ਸਬੰਧਤ ਗਵਾਹਾਂ, ਇਸਤਗਾਸਾ ਨਾਲ ਸਬੰਧਤ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਹੈ। ਉਹ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਉਸ ਦੀ ਗੱਲ ਨਹੀਂ ਸੁਣਦੇ, ਇਸ ਲਈ ਉਹ ਆਪਣੇ ਗੁੰਡਿਆਂ ਨਾਲ ਵੀ ਗੱਲ ਕਰਦਾ ਹੈ।

ਇਸ ਤੋਂ ਇਲਾਵਾ ਅੱਬਾਸ ਦੇ ਨਾਲ ਨਿਖਤ ਅਤੇ ਡਰਾਈਵਰ ਨਿਆਜ਼ ਵੀ ਜੇਲ੍ਹ ਤੋਂ ਫਰਾਰ ਹੋਣ ਦੀ ਯੋਜਨਾ ਬਣਾ ਰਹੇ ਹਨ। ਪਤਨੀ ਨੇ ਲੋਕਾਂ ਨੂੰ ਫੋਨ 'ਤੇ ਧਮਕੀਆਂ ਦੇ ਕੇ ਜ਼ਬਰੀ ਵਸੂਲੀ ਦੀ ਗੱਲ ਵੀ ਕਬੂਲੀ। ਪੁਲਿਸ ਨੇ ਨਿਖਤ ਕੋਲੋਂ ਦੋ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।ਡਰਾਈਵਰ ਨਿਆਜ਼ ਨੂੰ ਵੀ ਪੁਲਿਸ ਨੇ ਫੜ ਲਿਆ ਹੈ।  

ਚੌਕੀ ਇੰਚਾਰਜ ਜ਼ਿਲ੍ਹਾ ਜੇਲ੍ਹ ਸ਼ਿਆਮਦੇਵ ਸਿੰਘ ਨੇ ਵਿਧਾਇਕ ਅੱਬਾਸ ਅੰਸਾਰੀ, ਪਤਨੀ ਨਿਖਤ ਅੰਸਾਰੀ, ਡਰਾਈਵਰ ਨਿਆਜ਼ ਤੋਂ ਇਲਾਵਾ ਜੇਲ੍ਹ ਸੁਪਰਡੈਂਟ ਅਸ਼ੋਕ ਕੁਮਾਰ ਸਾਗਰ, ਡਿਪਟੀ ਜੇਲ੍ਹ ਸੁਪਰਡੈਂਟ ਸੁਸ਼ੀਲ ਕੁਮਾਰ, ਜੇਲ੍ਹ ਕਾਂਸਟੇਬਲ ਜਗਮੋਹਨ ਅਤੇ ਡਿਊਟੀ ’ਤੇ ਮੌਜੂਦ ਜੇਲ੍ਹ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।