PM Modi: 'ਬੇਟਾ, ਮੈਨੂੰ ਤੇਰਾ ਪਿਆਰ ਮਿਲ ਗਿਆ...' ਜਦੋਂ ਭੀੜ ਵਿਚ ਇੱਕ ਛੋਟੇ ਬੱਚੇ ਨੇ ਪੀਐਮ ਮੋਦੀ ਦਾ ਕੀਤਾ ਸਵਾਗਤ
ਜਦੋਂ ਪੀਐਮ ਮੋਦੀ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਕਿਹਾ ਕਿ ਬੇਟਾ, ਤੇਰਾ ਹੱਥ ਦੁਖਣ ਲੱਗੇਗਾ।
PM Modi In Jhabua: ਝਾਬੂਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇੱਕ ਬੱਚੇ ਨੂੰ ਰਹਿ ਰਹੇ ਹਨ ਕਿ ਪੁੱਤਰ ਮੈਨੂੰ ਤੇਰਾ ਪਿਆਰ ਮਿਲ ਗਿਆ ਹੈ। ਬਸ ਹੁਣ ਹੱਥ ਹੇਠਾਂ ਕਰ ਲੈ। ਦਰਅਸਲ, ਪੀਐਮ ਮੋਦੀ ਝਾਬੂਆ ਵਿਚ ਕਬਾਇਲੀ ਵਿਧਾਨ ਸਭਾ ਦੀ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੀਟਿੰਗ ਵਿਚ ਇੱਕ ਬੱਚਾ ਅਪਣੇ ਪਿਤਾ ਦੇ ਮੋਢਿਆਂ ’ਤੇ ਬੈਠਾ ਪੀਐੱਮ ਮੋਦੀ ਵੱਲ ਦੇਖ ਰਿਹਾ ਸੀ ਤੇ ਬੱਚਾ ਹੱਥ ਹਿਲਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਰਿਹਾ ਸੀ। ਫਿਰ ਜਦੋਂ ਪੀਐਮ ਮੋਦੀ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਕਿਹਾ ਕਿ ਬੇਟਾ, ਤੇਰਾ ਹੱਥ ਦੁਖਣ ਲੱਗੇਗਾ।
ਮੈਨੂੰ ਮਿਲ ਗਿਆ ਪੁੱਤਰ, ਮੈਨੂੰ ਤੇਰਾ ਪਿਆਰ ਮਿਲ ਗਿਆ, ਹੁਣ ਆਪਣੇ ਹੱਥ ਹੇਠਾਂ ਕਰ ਲੈ। ਬੱਚੇ ਨੇ ਆਪਣੇ ਹੱਥ ਨੀਵੇਂ ਕੀਤੇ ਤਾਂ ਪੀਐਮ ਮੋਦੀ ਨੇ ਕਿਹਾ, ਸ਼ਾਬਾਸ਼! ਤੁਸੀਂ ਬੁੱਧੀਮਾਨ ਹੋ। ਪੀਐਮ ਨੇ ਵੀ ਹੱਥ ਹਿਲਾ ਕੇ ਬੱਚੇ ਦਾ ਸਵਾਗਤ ਕੀਤਾ। ਇਹ ਦੇਖ ਕੇ ਪੂਰੇ ਇਕੱਠ ਵਿੱਚ ਮੋਦੀ ਮੋਦੀ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਮੀਟਿੰਗ ਵਿਚ ਬੈਠੇ ਲੋਕ ਮੋਦੀ ਦੀ ਸਾਦਗੀ ਦੇ ਕਾਇਲ ਹੋ ਗਏ।
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਕਬਾਇਲੀ ਸਭਾ ਨੂੰ ਸੰਬੋਧਿਤ ਕਰਨ ਲਈ ਮੱਧ ਪ੍ਰਦੇਸ਼ ਦੇ ਝਾਬੁਆ ਪਹੁੰਚੇ ਸਨ। ਜਿੱਥੇ ਉਨ੍ਹਾਂ ਕਈ ਲੱਖ ਰੁਪਏ ਦੀਆਂ ਸਕੀਮਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 370 ਤੋਂ ਵੱਧ ਸੀਟਾਂ ਮਿਲਣਗੀਆਂ।