MP ਰਾਘਵ ਚੱਢਾ ਨੇ ਸੰਸਦ ਵਿੱਚ ਮੱਧ ਵਰਗ ਦੇ ਲੋਕਾਂ ਦਾ ਚੁੱਕਿਆ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, 'ਦਿਨੋਂ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ਮੱਧ ਵਰਗ'

MP Raghav Chadha raised the issue of middle class people in Parliament.

ਨਵੀਂ ਦਿੱਲੀ: ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ਮੱਧ ਵਰਗ ਦੇ ਮੁੱਦਿਆ ਨੂੰ ਚੁੱਕਿਆ। ਉਨ੍ਹਾਂ ਨੇ ਕਿਹਾ ਹੈ ਕਿ ਬਜਟ ਵਿੱਚ ਗਰੀਬਾਂ ਅਤੇ ਅਮੀਰਾਂ ਲਈ ਸਕੀਮਾਂ ਹੁੰਦੀਆਂ ਹਨ ਪਰ ਮਿਡਲ ਕਲਾਸ ਲਈ ਕੁਝ ਨਹੀ ਹੋ ਹੁੰਦਾ੍ ਹੈ। ਉਨ੍ਹਾਂ ਨੇ ਕਿਹਾ ਹੈਕਿ ਮਿਡਲ ਕਲਾਸ ਦਿਨੋਂ ਦਿਨ ਗਰੀਬ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਮਿਡਲ ਕਲਾਸ ਖਰਚ ਨਹੀ ਕਰ ਰਿਹਾ ਹੈ ਜੋ ਕਿ ਅੰਕੜੇ ਦੱਸ ਰਹੇ ਹਨ।

ਉਨ੍ਹਾਂ ਨੇਕਿਹਾ ਹੈ ਕਿ ਮੱਧ ਵਰਗ ਤੋਂ ਟੈਕਸ ਲਿਆ ਜਾਦਾ ਹੈ। ਅੰਕੜਿਆ ਮੁਤਾਬਕ 8 ਸਾਲਾਂ ਵਿੱਚ ਇਸ ਸਾਲ ਸਭ ਤੋਂ ਘੱਟ ਗਰੋਥ ਹੋਈ। ਉਨ੍ਹਾਂ ਨੇ ਕਿਹਾ ਹੈ ਕਿ ਮੱਧ ਵਰਗ ਸਸਤੇ ਘਰ ਅਤੇ ਗੱਡੀਆਂ ਨਹੀ ਕਰ ਖਰੀਦ ਰਿਹਾ। ਕਿਉਕਿ ਪੈਸੇ ਹੀ ਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੱਧ ਵਰਗ ਕੋਲੋਂ ਹਮੇਸ਼ਾ ਇਨਕਮ ਟੈਕਸ ਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਇਹ ਟੈਕਸ ਰੀਵੇਡ ਹੈ। ਉਨ੍ਹਾਂ ਨੇ ਕਿਹਾ ਹੈ ਕਿ 12 ਲੱਖ ਰੁਪਏ ਦਾ ਕੋਈ ਟੈਕਸ ਨਹੀ ਪਰ ਜੇਕਰ 12 ਲੱਖ ਇਕ ਹਜ਼ਾਰ ਕਮਾਇਆ ਤਾਂ ਸਾਰਾ ਟੈਕਸ ਦੇਣਾ ਪਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ 140 ਕਰੋੜ ਵਿਚੋ 8 ਕਰੋੜ ਲੋਕ ਟੈਕਸ ਦਿੰਦੇ ਹਨ। ਉਨ੍ਹਾਂ ਨੇਕਿਹ ਹੈ ਕਿ 5 ਕਰੋੜ ਲੋਕ ਤਾਂ ਜੀਰੋ ਇਨਕਮ ਦਿਖਾ ਕੇ ਟੈਕਸ ਨਹੀਂ ਭਰਦੇ। ਉਨ੍ਹਾਂ ਨੇ ਕਿਹਾ ਹੈ ਕਿ 43 ਕਰੋੜ ਲੋਕ ਮੱਧ ਵਰਗ ਵਿੱਚ ਆਉਂਦੇ ਹਨ। ਉਨ੍ਹਾਂ ਨੇਕਿਹਾ ਹੈ ਕਿ ਟੈਕਸ ਰਾਹਤ ਤੋਂ ਕੋਈ ਫਾਇਦਾ ਨਹੀ ਹੋਵੇਗਾ। ਰਾਘਵ ਚੱਢਾ ਨੇ ਜੀਐਸਟੀ ਟੈਕਸ ਘੱਟ ਕਰਨਾ ਪੈਂਦਾ ਹੈ। ਉਨ੍ਹਾਂ  ਨੇ ਕਿਹਾ ਹੈ ਕਿ ਜੀਐਸਟੀ ਹਰ ਵਰਗ ਦਿੰਦਾ ਹੈ।
ਆਰਥਿਕਤਾ ਉਭਾਰ ਚਾਹੁੰਦੇ ਹੋ ਤਾਂ ਜੀਐੱਸਟੀ ਘੱਟ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮਿਡਲ ਕਲਾਸ ਦੇ ਵਿਅਕਤੀ ਨੂੰ ਬੱਚਿਆ ਦੀ ਫੀਸ ਦੀ ਚਿੰਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਿਡਲ ਕਲਾਸ ਵਾਲਾ ਗੱਡੀ ਲੈਣ ਜਾਂਦਾ ਹੈ ਤਾਂ ਆਲਟੋ ਕਾਰ 3 ਲੱਖਤੋਂ 10 ਲੱਖ ਤੱਕ ਚਲੇਗੀ।