ਕਾਂਗਰਸ ਨਾਲ ਗਠਜੋੜ ਬਰਕਰਾਰ : ਐਮ.ਕੇ. ਸਟਾਲਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨਾਲ ਗਠਜੋੜ ਬਰਕਰਾਰ : ਐਮ.ਕੇ. ਸਟਾਲਿਨ

Alliance with Congress to be maintained: MK Stalin

ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਦ੍ਰਵਿੜ ਮੁਨੇਤਰ ਕਸ਼ਗਮ (ਡੀ.ਐਮ.ਕੇ.) ਅਤੇ ਕਾਂਗਰਸ ਵਿਚਕਾਰ ਕਿਸੇ ਤਰ੍ਹਾਂ ਦੀ ਦਰਾੜ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦਸਦਿਆਂ ਬੁਧਵਾਰ ਨੂੰ ਕਿਹਾ ਕਿ ਗਠਜੋੜ ਪੂਰੀ ਤਰ੍ਹਾਂ ਕਾਇਮ ਹੈ। ਸਟਾਲਿਨ ਨੇ ਕਾਂਗਰਸ ਦੇ ਕੁੱਝ ਸੀਨੀਅਰ ਆਗੂਆਂ ਵਲੋਂ ਚੁਕੇ ਜਾ ਰਹੇ ਸੰਭਾਵਤ ਗਠਜੋੜ ਸਰਕਾਰ ਦੇ ਸਵਾਲ ਨੂੰ ਵੀ ਖਾਰਜ ਕਰ ਦਿਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਭਰਮ ਨਹੀਂ ਹੈ। ਉਨ੍ਹਾਂ ਕਿਹਾ, ‘‘ਸਰਕਾਰ ’ਚ ਸੱਤਾ ਨੂੰ ਸਾਂਝਾ ਕਰਨਾ ਤਾਮਿਲਨਾਡੂ ਨੂੰ ਨਹੀਂ ਚੰਗਾ ਲਗਦਾ ਹੈ। ਕਾਂਗਰਸ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ।’’ ਡੀ.ਐਮ.ਕੇ. ਪ੍ਰਧਾਨ ਅਤੇ ਮੁੱਖ ਮੰਤਰੀ ਨੇ ਇਕ ਪ੍ਰੋਗਰਾਮ ’ਚ ਕਿਹਾ, ‘‘ਕੁਝ ਲੋਕ ਸਿਰਫ਼ ਗਠਜੋੜ ’ਚ ਫੁੱਟ ਪਾਉਣ ਲਈ ਸੱਤਾ ਸਾਂਝੀ ਕਰਨ ਦਾ ਮੁੱਦਾ ਚੁਕ ਰਹੇ ਹਨ। ਇਹ ਚਾਲ ਕੰਮ ਨਹੀਂ ਕਰੇਗੀ।’’