ਕੀ ਕਾਂਗਰਸ ਦੀ ਜਿੱਤ ਦੇ ਦਾਅਵੇ ਕਰਨ ਵਾਲੇ ਅੰਕੜੇ ਬਾਲਾਕੋਟ ਤੋਂ ਆਏ ਨੇ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2019 ਲੋਕ ਸਭਾ ਚੋਣਾ ਦੀ ਤਰੀਕਾਂ ਦੇ ਨਾਲ ਹੀ ਚੋਣਾਂ ਦੇ ਸਰਵੇਖਣ ਸਾਹਮਣੇ ਆ ਰਹੇ ਹਨ..

BJP flag and Congress

ਲੋਕ ਸਭਾ ਚੋਣਾ 2019 : 2019 ਲੋਕ ਸਭਾ ਚੋਣਾ ਦੀ ਤਰੀਕਾਂ ਦੇ ਨਾਲ ਹੀ ਚੋਣਾਂ ਦੇ ਸਰਵੇਖਣ ਸਾਹਮਣੇ ਆ ਰਹੇ ਹਨ। ਕੁਝ ਸਰਵੇਖਣ  ਜਿੱਥੇ ਭਾਜਪਾ ਦੀ ਚੜਤ ਵਿਖਾ ਰਹੇ ਹਨ। ਉਥੇ ਹੀ ਕੁਝ ਸਰਵੇਖਣ ਕਾਂਗਰਸ ਦੀ ਚੜਤ ਵਿਖਾ ਰਹੇ ਹਨ। ਅਜਿਹੇ ਵਿਚ ਭਾਜਪਾ ਦੇ ਇਕ ਮੰਤਰੀ ਨੇ ਉਨ੍ਹਾਂ ਸਾਰੇ ਸਰਵੇਖਣ ਤੇ ਟਿੱਪਣੀ ਕੀਤੀ ਹੈ, ਜਿਹਦੇ ਵਿਚ ਕਾਂਗਰਸ ਦੀ ਚੜਤ ਵਿਖਾਈ ਗਈ ਹੈ। ਦਰਅਸਲ ਭਾਜਪਾ ਨੇਤਾ ਵਿਕਾਸ ਪ੍ਰੀਤਮ ਸਿਨ੍ਹਾ ਨੇ ਟਵੀਟ ਕਰਦੇ ਹੋਏ ਲਿਖਿਆ, ਜਿੰਨੇ ਵੀ ਸਰਵੇਖਣ ਕਾਂਗਰਸ ਦੀ ਚੜਤ ਵਿਖਾ ਰਹੇ ਹਨ, ਉਹ ਸਾਰੇ ਸਰਵੇਖਣ ਦਰਅਸਲ ਬਾਲਾਕੋਟ ਦੇ ਬਾਅਦ ਪਾਕਿਸਤਾਨ ਵਿਚ ਕੀਤੇ ਗਏ ਹਨ। ਇਸ ਟਵੀਟ ਨੂੰ ਵਿਕਾਸ ਨੇ #MondayMotivation #Loksabhaelections2019 ਦੇ ਨਾਲ ਪੋਸਟ ਕੀਤਾ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ। ਜਦੋ ਵਿਕਾਸ ਪ੍ਰੀਤਮ ਸਿਨ੍ਹਾ ਨੇ ਕਿਸੀ ਮੰਤਰੀ ਤੇ ਟਿੱਪਣੀ ਕੀਤੀ ਹੈ। ਇਸ ਤੋਂ ਪਹਿਲਾ ਅੱਜ 11 ਮਾਰਚ ਨੂੰ ਇਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਦੀ ਇਕ ਪੋਸਟ ਉੱਤੇ ਟਿੱਪਣੀ ਕਰਦੇ ਹੋਏ ਲਿਖਿਆ ਹੈ। ਆਦਰਨੀਯ ਮੁਲਾਇਮ ਸਿੰਘ ਜੀ ਨੂੰ ਕਰੋਪ ਕਿਉ ਕਰ ਦਿਤਾ ਤੁਸੀ? ਚਾਚਾ ਜੀ ਸਿਵਪਾਲ ਜੀ ਵੀ ਨਹੀਂ ਦਿਖ ਰਹੇ ਅਰਥਾਤ ਇਹ ਤਾਂ ਗੈਰੋ ਪੇ ਕਰਮ ਅਪਨੇ ਤੇ ਸਿਤਮ ਟਾਇਪ ਹੋ ਗਿਆ। ਦੱਸਣਯੋਗ ਹੈ ਕਿ ਅਖਿਲੇਸ਼ ਯਾਦਵ ਨੇ ਜਿਹੜੀ ਫੋਟੋ ਪੋਸਟ ਕੀਤੀ ਸੀ ਉਸ ਵਿਚ ਇਕ ਬੰਦੇ ਨੂੰ ਕਰਾਪ ਆਊਟ ਕੀਤਾ ਹੈ ਜਿਹੜਾ ਮੁਲਾਇਮ ਸਿੰਘ ਯਾਦਵ ਲੱਗ ਰਿਹਾ ਹੈ।

ਇਸ ਤੋਂ ਪਹਿਲਾ ਵੀ ਇਹ ਕਈ ਵਾਰ ਕਈ ਮੰਤਰੀਆਂ ਵਾਰੇ ਟਿੱਪਣੀਆਂ ਕਰ ਚੁੱਕੇ ਹਨ। ਕੁਝ ਦਿਨ ਪਹਿਲਾ ਹੀ ਦਿਗਵਿਜੈ ਦੇ ਇਕ ਟਵੀਟ ਉੱਤੇ ਵਿਕਾਸ ਨੇ ਟਿੱਪਣੀ ਕਰਦੇ ਹੋਏ ਲਿਖਿਆ ਸੀ ਕਿ ਮਸ਼ੂਦ ਅਜ਼ਹਰ ਦੀ ਇਕ ਕਿਡਨੀ ਖਰਾਬ ਹੈ ਅਤੇ ਉਹ ਪਾਕਿਸਤਾਨੀ ਮਿਲਟਰੀ ਹਸਪਤਾਲ ਵਿਚ ਭਰਤੀ ਹੈ। ਦਿਗਵਿਜੈ ਸਿੰਘ ਚਾਹੁਣ ਤਾਂ ਆਪਣੀ ਕਿਡਨੀ ਦੇ ਸਕਦੇ ਹਨ ਅਤੇ ਇਸ ਬਹਾਨੇ ਉਹ ਸਬੂਤ ਵੀ ਇੱਕਠੇ ਕਰ ਲੈਣਗੇ।

ਕਾਂਗਰਸ ਦੇ ਨੇਤਾ ਪਾਕਿਸਤਾਨੀ ਮੀਡੀਆ ਵਿਚ ਭਾਰਤ ਦੇ ਖ਼ਿਲਾਫ਼ ਸਬੂਤ ਦੇ ਤੌਰ ਤੇ ਪੇਸ਼ ਹੋਣ ਲੱਗੇ ਹਨ। ਕਾਂਗਰਸੀ ਮੰਤਰੀਆਂ ਦੀ ਹਰਕਤਾਂ ਦੇਸ਼ ਅਤੇ ਭਾਰਤੀ ਫੌਜ ਦਾ ਮਨੋਬਲ ਕਮਜੋਰ ਕਰਦੀਆਂ ਹਨ। ਦਰਅਸਲ ਦਿਗਵਿਜੈ ਨੇ ਇਕ ਟਵੀਟ ਕਰਦੇ ਹੋਏ ਲਿਖਿਆ ਸੀ, ਮੈ ਹਵਾਈ ਹਮਲੇ ਉਤੇ ਸਵਾਲ ਨਹੀਂ ਚੁੱਕ ਰਿਹਾ ਪਰ ਅਸੀਂ ਤਕਨੀਕੀ ਤਰੱਕੀ ਦੇ ਦੌਰ ਵਿਚ ਹਾਂ। ਜਿਵੇ ਅਮਰੀਕਾ ਨੇ ਬਿਨ ਲਾਦੇਨ ਨੂੰ ਮਾਰਨ ਦੇ ਸਬੂਤ ਦਿੱਤੇ ਸਨ। ਭਾਰਤ ਸਰਕਾਰ ਨੂੰ ਵੀ ਸਬੂਤ ਦੇਣੇ ਚਾਹੀਦੇ ਹਨ। ਕਾਰਵਾਈ ਦੀ ਤਸਵੀਰਾਂ ਸੈਟੇਲਾਈਟ ਟੈਕਨੋਲਜੀ ਤੋਂ ਮਿਲ ਸਕਦੀਆਂ ਹਨ।