ਪੰਜਾਬ ਨਾਲ ਲਗਦੀ ਸਰਹੱਦ 'ਤੇ ਡਰੋਨਾਂ ਨਾਲ ਸੂਹਾਂ ਲੈਂਦਾ ਪਾਕਿਸਤਾਨ !
ਫੌਜ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਸਰਹੱਦੀ ਪਿੰਡਾਂ ਦੇ ਸਿਆਣੇ ਬੰਦਿਆ ਅਤੇ ਸਰਪੰਚਾਂ ਨਾਲ ਮੁਲਾਕਾਤ ਕਰ ਹਾਲਾਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ...
ਫਾਜਿਲਕਾ : ਰਾਜਸਥਾਨ ਸਰਹੱਦ ਉੱਤੇ ਪਾਕਿਸਤਾਨ ਦੇ ਮਨੁੱਖ ਰਹਿਤ ਡਰੋਨ (ਯੂੲਵੀ) ਭਾਰਤੀ ਫੌਜ ਨੇ ਮਾਰ ਸੁਟਿਆ ਹੈ। ਇਸ ਨਾਲ ਪੰਜਾਬ ਦੇ ਫਾਜਿਲਕਾ ਜਿਲ੍ਹੇ ਦੇ ਸਰਹੱਦੀ ਖੇਤਰ ਵਿਚ ਤਣਾਅ ਹੈ। ਸਰਹੱਦ ਦੇ ਨੇੜੇ ਲੱਗਦੇ ਪਿੰਡਾਂ ਚ ਇਕ ਵਾਰ ਫਿਰ ਸਹਿਮ ਦੀ ਭਾਵਨਾ ਵਧਣ ਲੱਗੀ ਹੈ। ਲੋਕਾਂ ਵਿਚ ਪਾਕਿਸਤਾਨ ਫੌਜ ਵਲੋਂ ਹੁੰਦੀ ਫਾਈਰਿੰਗ ਅਤੇ ਕਾਰਵਾਈ ਦੇ ਡਰ ਕਾਰਣ ਦਹਿਸ਼ਤ ਦਾ ਮਾਹੌਲ ਹੈ।
ਫਾਜਿਲਕਾ ਸਾਦਕੀ ਸਰਹੱਦ ਦੇ ਨੇੜਲੇ ਪਿੰਡਾ ਵਿਚ ਪੱਕਾ ਚਿਸ਼ਤੀ, ਗਟਟੀ ਨੰਬਰ ਤਿੰਨ, ਗੁਦੜ ਭੈਣੀ, ਖਾਨਪੁਰ, ਛੋਟਾ ਮੁਬੇਕੀ, ਨੁਰਨ ਵਲੇ ਸ਼ਾਹ ਉਤਾਡ਼ ਸਮੇਤ 15 ਤੋਂ 16 ਪਿੰਡ ਹਨ, ਜਿੱਥੇ ਲੋਕਾਂ ਨੂੰ ਜੰਗ ਦੇ ਆਸਾਰ ਬਣਨ ਤੇ ਘਰ ਛੱਡਣ ਲਈ ਮਜ਼ਬੂਰ ਹੋਣਾ ਪੈਦਾ ਹੈ। ਬੀਐਸਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਦੇ ਮੱਦੇਨਜਰ ਫਾਜਿਲਕਾ ਜਿਲ੍ਹੇ ਦੇ ਸਰਹੱਦੀ ਇਲਾਕੇ ਦੇ ਸੰਵੇਦਨਸ਼ੀਲ ਥਾਵਾਂ ਉਤੇ ਸੁਰੱਖਿਆਂ ਦੇ ਪੁਖਤਾਂ ਇੰਤਜਾਮ ਕੀਤੇ ਗਏ ਹਨ।
ਫੌਜ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਸਰਹੱਦੀ ਪਿੰਡਾਂ ਦੇ ਸਿਆਣੇ ਬੰਦਿਆ ਅਤੇ ਸਰਪੰਚਾਂ ਨਾਲ ਮੁਲਾਕਾਤ ਕਰ ਹਾਲਾਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸੰਵੇਦਨਸ਼ੀਲ ਅਤੇ ਸੱਕੀ ਇਲਾਕੇਆ ਵਿਚ ਫੌਜ ਸਥਾਨਿਕ ਲੋਕਾਂ ਸਮੇਤ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਕਿਸੀ ਵੀ ਪ੍ਰਕਾਰ ਦੀ ਉਲਟ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ।
ਰਾਜਸਥਾਨ ਨਾਲ ਲੱਗਦੀ ਅੰਤਰਰਾਸ਼ਟਰੀ ਸੀਮਾ ਉਤੇ ਬੀਤੇ 13 ਦਿਨਾਂ ਵਿਚ ਜਾਸੂਸੀ ਲਈ ਪਾਕਿਸਤਾਨ ਪੰਜ ਵਾਰ ਮਾਨਵ ਰਹਿਤ ਡਰੋਨ ਭੇਜ ਚੁੱਕਿਆ ਹੈ ਅਤੇ ਪੰਜੇ ਵਾਰ ਉਸਨੂੰ ਆਪਣੇ ਮੂੰਹ ਦੀ ਖਾਣੀ ਪਈ ਹੈ। ਸ਼ਨੀਵਾਰ ਰਾਤ ਵੀ ਕਰੀਬ ਪੋਣੇ ਅੱਠ ਵਜੇ ਸ਼੍ਰੀਗੰਗਾਨਗਰ ਜਿਲੇ ਵਿਚ ਲੱਗਦੇ ਜ਼ਿਹਮੁੱਲਕੋਟ ਸਰਹੱਦ ਉੱਤੇ ਪਾਕਿਸਤਾਨ ਨੇ ਡਰੋਨ ਭੇਜਿਆ, ਜਿਸਨੂੰ ਸੀਮਾ ਸੁਰਖਿਆਂ ਫੌਜਾਂ ਨੇ ਮਾਰ ਸੁਟਿਆ ਸੀ। ਉਥੇ ਇਕ ਮਾਨਵ ਰਹਿਤ ਡਰੋਨ ਬੀਐਸਐਫ ਦੇ ਜਵਾਬੀ ਹਮਲੇ ਕਾਰਨ ਵਾਪਿਸ ਮੁੜ ਗਿਆ।
ਇਸ ਤੋਂ ਪਹਿਲਾ 26 ਫਰਵਰੀ ਨੂੰ ਜਿਲ੍ਹਾ ਬਾਡਮੇਰ ਵਿਚ ਇਕ ਪਾਕਿਸਤਾਨ ਯੂੲਵੀ ਮਾਰ ਸੁਟਿਆ ਸੀ। ਏਅਰ ਸਟਰਾਇਕ ਹਮਲੇ ਦੇ ਬਾਅਦ ਤੋਂ ਸ਼੍ਰੀ ਗੰਗਾਨਗਰ ਖੇਤਰ ਵਿਚ ਖ਼ੁਫ਼ਿਆ ਜਹਾਜ਼ ਭੇਜਣਾ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਨੂੰ ਇਥੋਂ ਹੀ ਡਰ ਹੈ। ਪਾਕਿਸਤਾਨ ਨੂੰ ਡਰ ਹੈ ਕਿ ਰਾਜਸਥਾਨ ਦੇ