ਰੇਲਵੇ ਵਿਭਾਗ ‘ਚ 1 ਲੱਖ ਪੋਸਟਾਂ ਉੱਤੇ ਨੋਟੀਫਿਕੇਸ਼ਨ 12 ਮਾਰਚ ਨੂੰ ਆਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਭਰਤੀ ਸੈੱਲ ਗਰੁੱਪ ਡੀ ਲੇਵਲ 1(RRC GROUP D LEVEL 1) ਦੇ ਇਕ ਲੱਖ ਪੋਸਟਾਂ ਤੇ ਭਰਤੀ ਲਈ 12 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਵੇਗਾ

Railway Group D

ਨਵੀ ਦਿੱਲੀ : ਰੇਲਵੇ ਭਰਤੀ ਸੈੱਲ ਗਰੁੱਪ ਡੀ ਲੇਵਲ 1(RRC GROUP D LEVEL 1) ਦੇ ਇਕ ਲੱਖ ਪੋਸਟਾਂ ਤੇ ਭਰਤੀ ਲਈ 12 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਵੇਗਾ। ਰੇਲਵੇ ਵਿਚ 1 ਲੱਖ ਪੋਸਟਾਂ ਉੱਤੇ ਅਰਜੀਆਂ ਦੀ ਪ੍ਰਕਿਰਿਆ ਕੱਲ 5 ਵਜੇ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਇਹ ਭਰਤੀ ਰੇਲਵੇ ਸੈੱਲ ਦੁਆਰਾ ਕੀਤੀ ਜਾਵੇਗੀ। ਪਰ ਨੋਟੀਫਿਕੇਸ਼ਨ RRB ਦੀ ਵੈਬਸਾਈਟ ਉੱਤੇ ਜਾਰੀ ਕੀਤਾ ਜਾਵੇਗਾ। ਐਪਲੀਕੇਸ਼ਨ ਦੀ ਪ੍ਰਕਿਰਿਆ RRB ਦੀ ਵੈਬਸਾਈਟ ਉੱਤੇ ਸੁਰੂ ਹੋਵੇਗੀ। ਤੁਸੀ ਜਿਸ ਵੀ ਖੇਤਰ ਲਈ ਐਪਲੀਕੇਸ਼ਨ ਭਰਨਾ ਚਾਹੁੰਦੇ ਹੋ। ਉਸ ਖੇਤਰੀ ਦੀ RRB ਵੈਬਸਾਈਟ ਉੱਤੇ ਜਾ ਕੇ ਐਪਲੀਕੇਸ਼ਨ ਭਰ ਸਕਦੇ ਹੋ। 23 ਫਰਵਰੀ ਦੇ ਰੋਜਗਾਰ ਸਮਾਚਾਰ ਵਿਚ ਜਾਰੀ ਨੋਟਿਸ ਤਹਿਤ ਲੈਵਲ-1 ਦੇ ਮੁਤਾਬਿਕ ਵੱਖ-2 ਟੈਕਨੀਕਲ ਵਿਭਾਗ (ਇੰਜੀਨਿਅਰਿੰਗ , ਮਕੈਨੀਕਲ, ਐੱਸਐੱਡਟੀ, ਅਤੇ ਇਲੈਕਟ੍ਰੀਕਲ) ਵਿਚ ਹੈਲਪਰ ਅਤੇ ਸਹਾਇਕ ਪੋਸਟਾਂ ਤੇ ਨਿਯੁਕਤੀ ਹੋਵੇਗੀ। ਦੱਸਣਯੋਗ ਹੈ ਕਿ ਰੇਲਵੇ ਐਨਟੀਪੀਸੀ, ਪੈਰਾਮੈਡੀਕਲ ਸਟਾਫ ਅਤੇ ਅਲੱਗ ਕੈਟਾਗਰੀ ਤਹਿਤ ਭਰਤੀ ਦੇ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਚੁੱਕਿਆ ਹੈ।

ਦੱਸਣਯੋਗ ਹੈ ਕਿ ਰੇਲਵੇ ਭਰਤੀ ਬੋਰਡ ਨੇ ਪਿਛਲੇ ਸਾਲ 62 ਹਜਾਰ 907 ਪਦਵੀਆਂ ਉਤੇ ਭਰਤੀਆਂ ਕੱਢੀਆ ਸਨ। ਜਿਸਦਾ ਨਤੀਜਾ(RRB GROUP D Result) 4 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ। ਹੁਣ ਰੇਲਵੇ ਨੇ ਪੀਏਟੀ ਦੇ ਲਈ ਉਮੀਦਵਾਰਾ ਦੇ ਐਡਮਿੰਟ ਕਾਰਡ (RRB GROUP D PET Admit card) ਜਾਰੀ ਕਰ ਦਿੱਤੇ ਹਨ। ਇਸ ਐਪਲੀਕੇਸ਼ਨ ਨੂੰ ਭਰਨ ਲਈ ਘੱਟ ਘੱਟ ਯੋਗਤਾ 10ਵੀ ਪਾਸ ਹੋਣੀ ਚਾਹੀਦੀ ਹੈ।