ਕੋਰੋਨਾ ਤੋਂ ਵੀ ਖ਼ਤਰਨਾਕ ਸੀ ਸਪੈਨਿਸ਼ ਫਲੂ, ਹੋ ਗਈ ਸੀ ਕਰੋੜਾਂ ਦੀ ਮੌਤ
ਇਸ ਸਮੇਂ, ਬਹੁਤ ਸਾਰੇ ਦੇਸ਼ਾਂ ਵਿੱਚ, ਕੋਰੋਨਾ ਵਾਇਰਸ ਦੇ ਕਾਰਨ, ਹੈਲਥ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ
ਨਵੀਂ ਦਿੱਲੀ- ਇਸ ਸਮੇਂ, ਬਹੁਤ ਸਾਰੇ ਦੇਸ਼ਾਂ ਵਿੱਚ, ਕੋਰੋਨਾ ਵਾਇਰਸ ਦੇ ਕਾਰਨ, ਹੈਲਥ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ ਅਤੇ ਭਾਰਤ ਵਿਚ ਕੋਰੋਨਾ ਦੇ 40 ਤੋਂ ਵੱਧ ਮਾਮਲੇ ਵੀ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਤੋਂ ਪਹਿਲਾਂ ਵੀ, ਇੱਕ ਫਲੂ ਨੇ ਵਿਸ਼ਵ ਵਿੱਚ ਤਬਾਹੀ ਮਚਾ ਦਿੱਤੀ, ਜਿਸਦਾ ਨਾਮ ਸਪੈਨਿਸ਼ ਫਲੂ ਸੀ। ਅਮਰੀਕਾ ਵਿਚ ਸਪੈਨਿਸ਼ ਫਲੂ ਦੇ ਸ਼ੁਰੂਆਤੀ ਮਾਮਲੇ ਮਾਰਚ 1918 ਵਿਚ ਸਾਹਮਣੇ ਆਏ ਸਨ।
ਹੁਣ ਦੀ ਤਰ੍ਹਾਂ, ਉਸ ਸਮੇਂ ਦੁਨੀਆਂ ਆਪਸ ਵਿਚ ਨਹੀਂ ਜੁੜੀ ਹੋਈ ਸੀ। ਸਾਨੂੰ ਸਮੁੰਦਰੀ ਰਸਤੇ ਰਾਹੀਂ ਇਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰਨੀ ਪੈਦੀ ਸੀ। ਫਿਰ ਵੀ, ਬਿਮਾਰੀ ਤੇਜ਼ੀ ਨਾਲ ਫੈਲ ਗਈ। ਮਹਾਂਮਾਰੀ ਤੁਰੰਤ ਅਲਾਸਕਾ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਪਹੁੰਚ ਗਈ। ਇਸ ਦਾ ਕਹਿਰ ਤਕਰੀਬਨ ਦੋ ਸਾਲਾਂ ਤੱਕ ਜਾਰੀ ਰਿਹਾ। ਇਹ ਮੰਨਿਆ ਜਾਂਦਾ ਹੈ ਕਿ ਬਿਮਾਰੀ ਦੀ ਸ਼ੁਰੂਆਤ ਫੌਜੀਆਂ ਤੋਂ ਹੋਈ ਸੀ।
ਉਸ ਸਮੇਂ, ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ। ਸੈਨਿਕਾਂ ਦੇ ਬੰਕਰਾਂ ਦੇ ਆਸਪਾਸ ਗੰਦਗੀ ਦੀ ਵਜ੍ਹਾ ਨਾਲ ਇਹ ਮਹਾਮਾਰੀ ਸੈਨਿਕਾਂ ਵਿਚ ਫੈਲ ਗਈ ਅਤੇ ਜਦੋਂ ਸੈਨਿਕ ਆਪਣੇ ਆਪਣੇ ਦੇਸ਼ ਜਾਂਦੇ ਹਨ ਤਾਂ ਉਸ ਸਮੇਂ ਇਹ ਮਹਾਂਮਾਰੀ ਦੂਰ ਤੱਕ ਫੈਲ ਗਈ। ਇਸ ਫਲੂ ਨੂੰ ਲੈ ਕੇ ਇਤਿਹਾਸਕਾਰਾੰ ਦੇ ਅਲੱਗ-ਅਲੱਗ ਵਿਾਰ ਹਨ ਕਿਸੇ ਦਾ ਕਹਿਣਾ ਹੈ ਕਿ ਇਹ ਫਰਾਂਸ ਜਾਂ ਅਮਰੀਕਾ ਵਿੱਚ ਬ੍ਰਿਟਿਸ਼ ਆਰਮੀ ਦੇ ਅਧਾਰ ਤੋਂ ਸ਼ੁਰੂ ਹੋਇਆ ਸੀ।
ਹਾਲ ਹੀ ਵਿਚ ਇਕ ਨਵੀਂ ਥਿਊਰੀ ਆਈ ਹੈ ਕਿ ਜਿਸ ਵਿਚ ਇਸ ਦੇ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਥਿਊਰੀ ਦੇ ਮੁਤਾਬਿਕ ਸਪੈਨਿਸ਼ ਫਲੂ ਦੀ ਸ਼ੁਰੂਆਤ ਸਾਲ 1917 ਦੇ ਆਖਿਰੀ ਹਿੱਸੇ ਵਿਚ ਉੱਤਰੀ ਚੀਨ ਵਿਚ ਹੋਈ।
ਕਿੰਨੇ ਲੋਕਾਂ ਦੀ ਹੋਈ ਮੌਤ
ਇਸ ਫਲੂ ਨਾਲ ਮਰਨ ਵਾਲਿਆਂ ਦੀ ਸੰਖਿਆਂ ਨੂੰ ਲੈ ਕੇ ਵੀ ਸਭ ਦੇ ਅਲੱਗ ਅਲੱਗ ਵਿਚਾਰ ਹਨ। ਇਹਨਾਂ ਅਨੁਮਾਨਾਂ ਦੇ ਮੁਤਾਬਿਕ ਕਰੀਬ 3 ਕਰੋੜ ਤੋਂ ਲੈ ਕੇ 5 ਕਰੋੜ ਤੱਕ ਲੋਕਾਂ ਦੀ ਮੌਤ ਹੋਈ ਯਾਨੀ 1.7 ਫੀਸਦਾ ਆਬਾਦੀ ਮੌਤ ਦੇ ਮੂੰਹ ਵਿਚ ਚਲੀ ਗਈ।