ਜੰਮੂ-ਕਸ਼ਮੀਰ: ਗੁਰੇਜ਼ ਸੈਕਟਰ 'ਚ ਫੌਜ ਦਾ ਚੀਤਾ ਹੈਲੀਕਾਪਟਰ ਹੋਇਆ ਕਰੈਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਚਾਅ ਲਈ ਭੇਜੀਆਂ ਜਾ ਰਹੀਆਂ ਸਰਚ ਪਾਰਟੀਆਂ

Photo

 

ਜੰਮੂ: ਜੰਮੂ-ਕਸ਼ਮੀਰ ਦੇ ਗੁਰੇਜ਼ ਸੈਕਟਰ 'ਚ ਸ਼ੁੱਕਰਵਾਰ ਨੂੰ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਨੇ ਬਚਾਅ ਮੁਹਿੰਮ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

 

ਹੈਲੀਕਾਪਟਰ ਦੇ ਚਾਲਕ ਦਲ ਨੂੰ ਬਚਾਉਣ ਲਈ ਬਚਾਅ ਟੀਮ ਬਰਫੀਲੇ ਖੇਤਰ 'ਚ ਪਹੁੰਚ ਰਹੀ ਹੈ। ਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪਾਇਲਟ ਅਤੇ ਕੋ-ਪਾਇਲਟ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 

 

 

 

ਜਾਣਕਾਰੀ ਮੁਤਾਬਕ ਹੈਲੀਕਾਪਟਰ ਗੁਰੇਜ਼ ਦੇ ਤੁਲੈਲ ਇਲਾਕੇ 'ਚ ਨਿਯਮਤ ਉਡਾਣ 'ਤੇ ਸੀ। ਇਸ ਦੌਰਾਨ ਉਸਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ। ਬਾਅਦ ਵਿਚ ਪਤਾ ਲੱਗਾ ਕਿ ਹੈਲੀਕਾਪਟਰ ਕਰੈਸ਼ ਹੋ ਗਿਆ, ਜਿਸ 'ਤੇ ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਤੁਰੰਤ ਇਕ ਬਚਾਅ ਦਲ ਨੂੰ ਗੁੱਜਰਾਂ ਨਾਲਾ ਖੇਤਰ ਵਿਚ ਭੇਜਿਆ।

ਰੱਖਿਆ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਪਿੱਛੇ ਦਾ ਕਾਰਨ ਤੇ ਕਿਸੇ ਦਾ ਜਾਨੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹੈਲੀਕਾਪਟਰ ਜਿਥੇ ਹਾਦਸਾਗ੍ਰਸਤ ਹੋਇਆ ਹੈ, ਉਹ ਇਲਾਕਾ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਕੋਲ ਹੈ।