Reasi Accident News: ਜੰਮੂ-ਕਸ਼ਮੀਰ ਦੇ ਰਿਆਸੀ 'ਚ ਵੱਡਾ ਹਾਦਸਾ, ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, 4 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Reasi Accident News: 8 ਲੋਕ ਹੋਏ ਜ਼ਖ਼ਮੀ

Reasi Major accident Jammu and Kashmir News

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਟੈਂਪੂ ਟਰੈਵਲਰ ਖੱਡ ਵਿੱਚ ਡਿੱਗ ਗਿਆ। ਟੈਂਪੂ 'ਚ 12 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 4 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 8 ਹੋਰ ਜ਼ਖ਼ਮੀ ਹੋ ਗਏ। ਟੈਂਪੂ ਜੰਮੂ ਤੋਂ ਬਾਗਨਕੋਟ ਜਾ ਰਿਹਾ ਸੀ। ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।