ਕਸ਼ਮੀਰ ਦੇ ਕੁਲਗਾਮ 'ਚ ਮੁੱਠਭੇੜ, ਤਿੰਨ ਨਾਗਰਿਕ ਤੇ ਫ਼ੌਜੀ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁੱਠਭੇੜ ਦੌਰਾਨ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਉਥੇ ਹੀ ਸੁਰੱਖਿਆ...

forces in kulgam

ਸ੍ਰੀਨਗਰ : ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁੱਠਭੇੜ ਦੌਰਾਨ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਉਥੇ ਹੀ ਸੁਰੱਖਿਆ ਬਲਾਂ ਅਤੇ ਸਥਾਨਕ ਲੋਕਾਂ ਵਿਚਕਾਰ ਝੜਪ ਵਿਚ ਤਿੰਨ ਨਾਗਰਿਕ ਮਾਰੇ ਗਏ ਹਨ। ਕੁਲਗਾਮ ਦੇ ਵਨਪੋਹ ਇਲਾਕੇ 'ਚ ਫ਼ੌਜ ਨੇ ਦੋ ਅਤਿਵਾਦੀਆਂ ਨੂੰ ਇਕ ਮਕਾਨ 'ਚ ਘੇਰਿਆ ਸੀ, ਜਿਸ ਤੋਂ ਬਾਅਦ ਸੁਰੱਖਿਆ ਫ਼ੋਰਸ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਹੋਇਆ।

ਅਤਿਵਾਦੀਆਂ ਅਤੇ ਫ਼ੋਰਸ ਦੇ ਮੁਕਾਬਲੇ ਨੂੰ ਮੱਦੇਨਜ਼ਰ ਰੱਖਦੇ ਹੋਏ, ਦੱਖਣੀ ਕਸ਼ਮੀਰ 'ਚ ਇੰਟਰਨੈੱਟ ਸੇਵਾਵਾਂ 'ਤੇ ਵੀ ਰੋਕ ਲਗਾਈ ਗਈ। ਜਾਣਕਾਰੀ ਅਨੁਸਾਰ, ਫ਼ੌਜ ਦੀ ਰਾਸ਼ਟਰੀ ਰਾਈਫਲਜ਼ ਨੂੰ ਮੰਗਲਵਾਰ ਦੇਰ ਰਾਤ ਕੁਲਗਾਮ ਦੇ ਵਨਪੋਹ ਇਲਾਕੇ 'ਚ 2-3 ਅਤਿਵਾਦੀਆਂ ਦੀ ਮੌਜ਼ਦੂਗੀ ਹੋਣ ਦਾ ਸ਼ੱਕ ਹੋਇਆ ਸੀ। ਜਿਸ ਤੋਂ ਬਾਅਦ ਸੁਰੱਖਿਆ ਫ਼ੋਰਸ ਨੇ ਖੋਜ ਅਪਰੇਸ਼ਨ ਸ਼ੁਰੂ ਕਰਦੇ ਹੋਏ ਇਲਾਕੇ ਨੂੰ ਘੇਰਿਆ। ਇਸ ਖੋਜ ਅਪਰੇਸ਼ਨ ਦੌਰਾਨ ਹੀ ਅਤਿਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਸੁਰਖਿਆ ਫ਼ੋਰਸ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕੀਤੀ।